ਰਾਹੁਲ ਗਾਂਧੀ ਨੇ ਰਾਜਸਥਾਨ ''ਚ ਚੋਣ ਰੈਲੀ ਦੌਰਾਨ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ
Sunday, Nov 19, 2023 - 12:58 PM (IST)
ਜੈਪੁਰ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਹ ਬੂੰਦੀ 'ਚ ਇਕ ਚੋਣ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਰਾਹੁਲ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਭਾਰਤ ਮਾਤਾ ਦੀ ਜੈ' ਦੀ ਬਜਾਏ 'ਅਡਾਨੀ ਜੀ ਦੀ ਜੈ' ਕਹਿਣਾ ਚਾਹੀਦਾ। ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਮੋਦੀ 'ਭਾਰਤ ਮਾਤਾ ਦੀ ਜੈ' ਕਹਿੰਦੇ ਹਨ, ਉਨ੍ਹਾਂ ਨੂੰ 'ਅਡਾਨੀ ਜੀ ਦੀ ਜੈ' ਕਹਿਣਾ ਚਾਹੀਦਾ...ਕੰਮ ਤਾਂ ਉਨ੍ਹਾਂ ਦਾ ਕਰਦੇ ਹਨ।''
ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ
ਜਾਤੀ ਆਧਾਰਤ ਜਨਗਣਨਾ ਦੀ ਵਕਾਲਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਜਾਤੀ ਆਧਾਰਤ ਜਨਗਣਨਾ ਨਹੀਂ ਕਰਵਾ ਸਕਦੇ ਭਾਵੇਂ ਕੁਝ ਵੀ ਹੋ ਜਾਵੇ, ਕਿਉਂਕਿ ਮੋਦੀ ਤਾਂ ਅਡਾਨੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ,''ਇਹ ਕੰਮ ਰਾਹੁਲ ਗਾਂਧੀ, ਕਾਂਗਰਸ ਪਾਰਟੀ ਕਰ ਸਕਦੀ ਹੈ। ਜਿਸ ਦਿਨ ਜਾਤੀ ਆਧਾਰਤ ਜਨਗਣਨਾ ਹੋ ਗਈ ਅਤੇ ਪਿਛੜਿਆਂ, ਆਦਿਵਾਸੀਆਂ ਅਤੇ ਦਲਿਤਾਂ ਨੂੰ ਗੱਲ ਸਮਝ ਆ ਗਈ, ਉਸ ਦਿਨ ਇਹ ਦੇਸ਼ ਬਦਲ ਜਾਵੇਗਾ। ਹੁਣ ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ।'' ਉਨ੍ਹਾਂ ਕਿਹਾ ਕਿ ਗਰੀਬ, ਕਿਸਾਨ, ਮਜ਼ਦੂਰ ਹੀ 'ਭਾਰਤ ਮਾਤਾ' ਹਨ ਅਤੇ ਭਾਰਤ ਮਾਤਾ ਦੀ 'ਜੈ' ਉਦੋਂ ਹੋਵੇਗੀ, ਜਦੋਂ ਦੇਸ਼ 'ਚ ਇਨ੍ਹਾਂ ਵਰਗਾਂ ਦੀ ਹਿੱਸੇਦਾਰੀ ਯਕੀਨੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8