ਟੀਚਰ ਨੇ CM ਨੂੰ ਕਿਹਾ- ਜਦ ਤੱਕ ਨਹੀਂ ਬਣੇਗੀ ਪਿੰਡ ’ਚ ਸੜਕ, ਨਹੀਂ ਕਰਾਂਗੀ ਵਿਆਹ

09/18/2021 10:30:10 AM

ਬੈਂਗਲੁਰੂ– ਕਈ ਵਾਰ ਕੁਝ ਲੋਕ ਕੁਝ ਅਜਿਹਾ ਕਰ ਜਾਂਦੇ ਹਨ ਕਿ ਸਭ ਦੇਖਦੇ ਰਹਿ ਜਾਂਦੇ ਹਨ। ਕਰਨਾਟਕ ਦੀ ਇਕ ਮਹਿਲਾ ਟੀਚਰ ਨੇ ਕੁਝ ਅਜਿਹਾ ਹੀ ਕੀਤਾ ਹੈ। ਉਸ ਨੇ ਇਹ ਫੈਸਲਾ ਕੀਤਾ ਹੈ ਕਿ ਜਦ ਤੱਕ ਉਨ੍ਹਾਂ ਦੇ ਪਿੰਡ ਦੀ ਸੜਕ ਨਹੀਂ ਬਣ ਜਾਂਦੀ, ਉਦੋਂ ਤੱਕ ਉਹ ਵਿਆਹ ਨਹੀਂ ਕਰੇਗੀ। ਉਨ੍ਹਾਂ ਇਸ ਨੂੰ ਲੈ ਕੇ ਬਾਰੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੂੰ ਈਮੇਲ ਵੀ ਭੇਜੀ ਹੈ। ਦਾਵਣਗੇਰੇ ਜ਼ਿਲ੍ਹੇ ਦੇ ਐੱਚ. ਰਾਮਪੁਰਾ ਪਿੰਡ ਦੀ ਰਹਿਣ ਵਾਲੀ ਬਿੰਦੂ ਆਰ. ਡੀ. ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਹਾਲਤ ਦੇਖ ਕੇ ਹੀ ਉਥੇ ਕੋਈ ਵੀ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰਨਾ ਚਾਹੁੰਦਾ। 9 ਸਤੰਬਰ ਨੂੰ ਸੀ. ਐੱਮ. ਬੋਮੱਈ ਨੂੰ ਉਨ੍ਹਾਂ ਈਮੇਲ ਭੇਜੀ ਅਤੇ ਆਪਣੇ ਪਿੰਡ ਦੀ ਸੜਕ ਅਤੇ ਬੱਸ ਸੇਵਾ ਨੂੰ ਲੈ ਕੇ ਇਹ ਮੰਗ ਰੱਖੀ।

ਇਹ ਵੀ ਪੜ੍ਹੋ : ਕੋਵੈਕਸੀਨ ਨੂੰ ਡਬਲਿਯੂ. ਐੱਚ. ਓ. ਦੀ ਮਨਜ਼ੂਰੀ ’ਚ ਦੇਰੀ ਤੋਂ ਭਾਰਤ ਪਰੇਸ਼ਾਨ

ਬਿੰਦੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਾਲ ਬੱਸ ਦਾ ਸੰਪਰਕ ਨਹੀਂ ਹੈ। 2 ਕਿਲੋਮੀਟਰ ਤੱਕ ਦਾ ਰਾਹ ਤਾਂ ਪੂਰਾ ਚਿੱਕੜ ਨਾਲ ਭਰਿਆ ਹੁੰਦਾ ਹੈ। ਆਪਣੇ ਪਿੰਡ ਦੀ ਉਹ ਇਕਲੌਤੀ ਪੋਸਟ ਗ੍ਰੈਜੂਏਟ ਮਹਿਲਾ ਹੈ। ਉਹ ਆਪਣਾ ਪਿੰਡ ਛੱਡਣਾ ਵੀ ਨਹੀਂ ਚਾਹੁੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਬਾਅਦ ’ਚ ਪਿੰਡ ਦੇ ਲੋਕਾਂ ਦੇ ਹੱਕ ਲਈ ਲੜਨ ਵਾਲਾ ਕੋਈ ਨਹੀਂ ਬਚੇਗਾ। ਇੰਨਾ ਹੀ ਨਹੀਂ ਪਿੰਡ ’ਚ ਸਕੂਲ ਅਤੇ ਸਿਹਤ ਸੇਵਾ ਕੇਂਦਰ ਵੀ ਨਹੀਂ ਹਨ। ਬਿੰਦੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ’ਚ 5ਵੀਂ ਕਲਾਸ ਤੱਕ ਸਕੂਲ ਹੈ ਪਰ ਜੇਕਰ ਕਿਸੇ ਨੂੰ ਅੱਗੇ ਪੜ੍ਹਨਾ ਹੁੰਦਾ ਹੈ ਤਾਂ ਉਸ ਨੂੰ ਦਿਨ ’ਚ 14 ਕਿਲੋਮੀਟਰ ਤੁਰ ਕੇ ਸਕੂਲ ਜਾਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪਿੰਡ ਦੀਆਂ ਜ਼ਿਆਦਾਤਰ ਕੁੜੀਆਂ ਨੇ ਸਕੂਲੀ ਪੜ੍ਹਾਈ ਛੱਡ ਦਿੱਤੀ ਸੀ। 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News