ਟਿਕ-ਟਾਕ ਦਾ ਕਰੇਜ਼ ਪਿਆ ਜਾਨ ''ਤੇ ਭਾਰੀ, ਵੀਡੀਓ ਬਣਾਉਂਦੇ ਹੋਈ ਬੱਚੇ ਦੀ ਮੌਤ

06/23/2019 1:25:20 PM

ਕੋਟਾ (ਰਾਜਸਥਾਨ)— ਟਿਕ-ਟਾਕ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਹ ਕਰੇਜ਼ ਲੋਕਾਂ ਲਈ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ। ਕੁਝ ਵੱਖਰਾ ਅਤੇ ਨਵਾਂ ਕਰਨ ਦੇ ਚੱਕਰ ਵਿਚ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਤਾਜ਼ਾ ਮਾਮਲਾ ਰਾਜਸਥਾਨ ਦੇ ਕੋਟਾ ਵਿਚ ਸਾਹਮਣੇ ਆਇਆ ਹੈ, ਜਿੱਥੇ ਟਿਕ-ਟਾਕ 'ਤੇ ਵੀਡੀਓ ਬਣਾਉਂਦੇ ਸਮੇਂ 12 ਸਾਲ ਦੇ ਬੱਚੇ ਦੀ ਮੌਤ ਹੋ ਗਈ। 8ਵੀਂ 'ਚ ਪੜ੍ਹਦੇ ਕੌਸ਼ਲ ਨਾਂ ਦੇ ਲੜਕੇ ਦੀ ਲਾਸ਼ ਬਾਰਥੂਮ ਵਿਚੋਂ ਮਿਲੀ। ਉਸ ਦੇ ਗਲੇ 'ਚ ਲੋਹੇ ਦੀ ਚੇਨ ਸੀ। ਪੁਲਸ ਨੇ ਦੱਸਿਆ ਕਿ ਜਦੋਂ ਕੌਸ਼ਲ ਦੀ ਲਾਸ਼ ਬਰਾਮਦ ਕੀਤੀ ਗਈ ਤਾਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਆਪਣੇ ਹੱਥਾਂ ਵਿਚ ਚੂੜੀਆਂ ਅਤੇ ਗਲੇ ਵਿਚ ਮੰਗਲਸੂਤਰ ਪਹਿਨਿਆ ਸੀ। ਪਰਿਵਾਰ ਵਾਲੇ ਉਸ ਨੂੰ ਲੈ ਕੇ ਹਸਪਤਾਲ ਪੁੱਜੇ, ਜਿੱਥੇ ਡਾਕਟਰਾਂ ਨੇ ਕੌਸ਼ਲ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

PunjabKesari

ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੌਸ਼ਲ ਆਪਣੇ ਮੋਬਾਈਲ 'ਤੇ ਕਈ ਸਾਰੀਆਂ ਟਿਕ-ਟਾਕ ਵੀਡੀਓ ਬਣਾਉਂਦਾ ਸੀ। ਉਸ ਦਿਨ ਵੀ ਉਹ ਵੀਡੀਓ ਬਣਾ ਰਿਹਾ ਸੀ। ਗਲੇ ਵਿਚ ਭਾਰੀ ਜੰਜ਼ੀਰ ਸੀ, ਜਿਸ ਨਾਲ ਸਟੰਟ ਕਰਨ ਕੋਸ਼ਿਸ਼ ਕਰ ਕੇ ਵੀਡੀਓ ਬਣਾ ਰਿਹਾ ਸੀ। ਹਾਲਾਂਕਿ ਪੁਲਸ ਅਜੇ ਇਸ ਗੱਲ ਦੀ ਜਾਂਚ ਨਹੀਂ ਕਰ ਸਕੀ ਕਿ ਉਸ ਦੀ ਮੌਤ ਕਿਵੇਂ ਹੋਈ। ਪੁਲਸ ਦਾ ਕਹਿਣਾ ਹੈ ਕਿ ਸ਼ਾਇਦ ਸਟੰਟ ਕਰਦੇ ਸਮੇਂ ਹਾਦਸਾ ਵਾਪਰ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਕੌਸ਼ਲ ਨੂੰ ਟਿਕ-ਟਾਕ ਦੀ ਲਤ ਲੱਗ ਗਈ ਸੀ।


Tanu

Content Editor

Related News