ਦਿੱਲੀ 'ਚ ਫਿਰ ਤੋਂ ਗੈਂਗਵਾਰ, ਟਿਕ-ਟਾਕ 'ਤੇ 5 ਲੱਖ ਫੋਲੋਅਰਜ਼ ਵਾਲੇ ਜਿਮ ਟਰੇਨਰ ਦਾ ਕਤਲ

05/22/2019 12:08:29 PM

ਨਵੀਂ ਦਿੱਲੀ— ਦਿੱਲੀ ਦੇ ਨਜਫਗੜ੍ਹ ਥਾਣਾ ਇਲਾਕੇ 'ਚ ਇਕ ਨੌਜਵਾਨ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਮੋਹਿਤ ਮੋਰ ਦੇ ਰੂਪ 'ਚ ਹੋਈ ਹੈ। ਮੋਹਿਤ ਨੂੰ ਅਣਪਛਾਤੇ ਵਿਅਕਤੀਆਂ ਨੇ 13 ਗੋਲੀਆਂ ਮਾਰੀਆਂ। ਮੋਹਿਤ ਨੂੰ ਟਿਕ-ਟਾਕ ਦਾ ਸਟਾਰ ਮੰਨਿਆ ਜਾਂਦਾ ਸੀ। ਉਸ ਨੂੰ ਦੇ ਟਿਕ-ਟਾਕ 'ਤੇ 5 ਲੱਖ ਤੋਂ ਵਧ ਫੋਲੋਅਰਜ਼ ਹਨ ਅਤੇ ਇੰਸਟਾਗ੍ਰਾਮ 'ਤੇ ਵੀ ਮੋਹਿਤ ਦੇ 3 ਹਜ਼ਾਰ ਫੋਲੋਅਰਜ਼ ਹਨ।
ਮੋਹਿਤ ਨੂੰ ਮੰਗਲਵਾਰ ਸ਼ਾਮ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਇਕ ਫੋਟੋ ਸਟੇਟ ਦੀ ਦੁਕਾਨ 'ਤੇ ਗਿਆ ਸੀ। ਮੋਹਿਤ ਨੂੰ ਕਿਸ ਨੇ ਅਤੇ ਕਿਉਂ ਗੋਲੀ ਮਾਰੀ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਦਿੱਲੀ ਦੇ ਦਵਾਰਕਾ 'ਚ 2 ਗੈਂਗਸਟਰਾਂ ਦਾ ਅਚਾਨਕ ਹੀ ਇਕ-ਦੂਜੇ ਨਾਲ ਆਹਮਣਾ-ਸਾਹਮਣਾ ਹੋ ਗਿਆ ਸੀ, ਜਿਸ ਤੋਂ ਬਾਅਦ ਉੱਥੇ ਗੈਂਗਵਾਰ ਸ਼ੁਰੂ ਹੋ ਗਿਆ। ਇਸ ਗੈਂਗਵਾਰ 'ਚ 2 ਲੋਕਾਂ ਦੀ ਮੌਤ ਹੋ ਗਈ ਸੀ।
 

ਸੀ.ਸੀ.ਟੀ.ਵੀ. 'ਚ ਕੈਦ ਹੋਏ ਬਦਮਾਸ਼ 
ਪੁਲਸ ਅਧਿਕਾਰੀਆਂ ਨੇ ਦੁਕਾਨ ਦੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਹੈ। ਇਕ ਫੁਟਜੇ 'ਚ ਬਦਮਾਸ਼ਾਂ ਦਾ ਚਿਹਰਾ ਸਾਫ਼ ਤੌਰ 'ਤੇ ਦਿੱਸ ਰਿਹਾ ਹੈ। ਇਸ 'ਚ ਬਦਮਾਸ਼ ਦੁਕਾਨ ਦੇ ਅੰਦਰ ਜਾਂਦੇ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਬਾਹਰ ਨਿਕਲਦੇ ਦਿੱਸ ਰਹੇ ਹਨ। ਇਨ੍ਹਾਂ 'ਚੋਂ 2 ਨੇ ਹੈਲਮੇਟ ਪਾਇਆ ਹੋਇਆ ਸੀ। ਤੀਜਾ ਬਦਮਾਸ਼ ਗੇਟ 'ਤੇ ਖੜ੍ਹਾ ਰਿਹਾ। ਹੈਲਮੇਟ ਪਾਏ ਬਦਮਾਸ਼ਾਂ ਨੇ ਮੋਹਿਤ 'ਤੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਦੁਕਾਨਦਾਰ ਕਿਸੇ ਤਰ੍ਹਾਂ ਬਚ ਕੇ ਨਿਕਲ ਗਿਆ ਅੇਤ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਹੀ ਦੇਰ 'ਚ ਉੱਚ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ। ਪੁਲਸ ਦਾ ਕਹਿਣਾ ਹੈ ਕਿ ਰੰਜਿਸ਼ ਤੋਂ ਇਲਾਵਾ ਹੋਰ ਤਰੀਕੇ ਨਾਲ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੋਹਿਤ ਦੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕਰ ਕੇ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।


DIsha

Content Editor

Related News