ਤਿਹਾੜ ਜੇਲ ਦੇ ਜੇਲਰ ਨਾਲ ਹੋਈ 51 ਲੱਖ ਦੀ ਠੱਗੀ

08/30/2023 7:10:37 PM

ਨਵੀਂ ਦਿੱਲੀ- ਦਿੱਲੀ ਦੇ ਚਰਚਾ 'ਚ ਰਹਿਣ ਵਾਲੇ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਫ਼ਾਂਸੀ ਦਿਵਾਉਣ ਵਾਲੇ ਤਿਹਾੜ ਦੇ ਬਾਡੀ ਬਿਲਡਰ ਜੇਲਰ ਨਾਲ 51 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਹਰਿਆਣਾ ਦੀ ਮਸ਼ਹੂਰ ਮਹਿਲਾ ਪਹਿਲਵਾਨ ਰੌਣਕ ਗੁਲੀਆ ਨੇ ਆਪਣੇ ਪਤੀ ਅੰਕਿਤ ਗੁਲੀਆ ਨਾਲ ਮਿਲ ਕੇ ਹੈਲਥ ਸਪਲੀਮੈਂਟ ਦੇ ਕਾਰੋਬਾਰ 'ਚ ਨਿਵੇਸ਼ ਨਾਲ ਮੁਨਾਫਾ ਹੋਣ ਅਤੇ ਸਪਲੀਮੈਂਟ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਝਾਂਸਾ ਦੇ ਕੇ ਜੇਲਰ ਨੂੰ ਠੱਗ ਲਿਆ। ਜੇਲਰ ਦੀਪਕ ਸ਼ਰਮਾ ਦੀ ਸ਼ਿਕਾਇਤ 'ਤੇ ਮਧੂ ਵਿਹਾਰ ਥਾਣਾ ਪੁਲਸ ਨੇ ਠੱਗੀ ਸਮੇਤ ਵੱਖ-ਵੱਖ ਧਾਰਾਵਾਂ ਲਗਾ ਕੇ ਐੱਫ.ਆਈ.ਆਰ. ਦਰਜ ਕੀਤੀ ਹੈ। ਠੱਗੀ ਤੋਂ ਬਾਅਦ ਮਹਿਲਾ ਪਹਿਲਵਾਨ ਅਤੇ ਉਸ ਦਾ ਪਤੀ ਫ਼ਰਾਰ ਹਨ। 

ਜੇਲਰ ਦੀਪਕ ਸ਼ਰਮਾ ਆਪਣੇ ਪਰਿਵਾਰ ਨਾਲ ਵੈਸਟ ਵਿਨੋਦ ਨਗਰ 'ਚ ਰਹਿੰਦਾ ਹੈ। ਉਹ ਤਿਹਾੜ 'ਚ ਜੇਲ ਦਾ ਸੁਪਰਡੈਂਟ ਹੈ। ਉਸ ਨੂੰ ਬਾਡੀ ਬਿਲਡਿੰਗ ਦਾ ਵੀ ਸ਼ੌਂਕ ਹੈ। ਉਹ ਇਕ ਟੀ. ਵੀ. ਸ਼ੋਅ ਦੌਰਾਨ ਹੀ ਰੌਣਕ ਨੂੰ ਮਿਲਿਆ ਸੀ। ਰੌਣਕ ਨੇ ਜੇਲਰ ਨੂੰ ਦੱਸਿਆ ਕਿ ਉਸਦਾ ਸਪਲੀਮੈਂਟ ਦਾ ਕਾਰੋਬਾਰ ਹੈ, ਜੋ ਬਹੁਤ ਵਧੀਆ ਚੱਲ ਰਿਹਾ ਹੈ। ਜੇਕਰ ਉਹ ਇਸ 'ਚ ਨਿਵੇਸ਼ ਕਰੇ ਤਾਂ ਉਹ 15 ਫ਼ੀਸਦੀ ਤੱਕ ਮੁਨਾਫਾ ਕਮਾ ਸਕਦਾ ਹੈ। ਫਰਵਰੀ 'ਚ ਦੀਪਕ ਨੇ 51 ਲੱਖ ਦਾ ਨਿਵੇਸ਼ ਕਰ ਦਿੱਤਾ। ਮੁਨਾਫੇ ਦੀ ਰਕਮ ਨਾ ਮਿਲਣ 'ਤੇ ਜਦੋਂ ਜੇਲਰ ਨੇ ਉਸ ਨਾਲ ਸੰਪਰਕ ਕੀਤਾ ਤਾਂ ਉਹ ਬਹਾਨੇ ਬਣਾਉਣ ਲੱਗੀ। ਪੀੜਤ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ। 

ਰੌਣਕ ਨੇ ਹੱਥ ਦੀ ਨਸ ਕੱਟ ਕੇ ਪੋਸਟ ਕੀਤੀ ਫੋਟੋ

ਰੌਣਕ ਨੇ ਮੰਗਲਵਾਰ ਸ਼ਾਮ ਲਗਭਗ 6.30 ਵਜੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਸ ਦੇ ਇਕ ਹੱਥ 'ਤੇ ਕੱਟ ਲੱਗੇ ਹੋਏ ਦਿਖ ਰਹੇ ਹਨ। ਕੋਲ ਹੀ ਇਕ ਬਲੇਡ ਪਿਆ ਹੋਇਆ ਹੈ। ਫੋਨ ਦੀ ਕੈਪਸ਼ਨ 'ਚ ਲਿਖਿਆ ਸੀ- ਜਿੰਨਾ ਹੋਇਆ ਕਰ ਲਿਆ ਬਰਦਾਸ਼ਤ, ਇੰਨਾ ਹੀ ਸਫ਼ਰ ਸੀ ਮੇਰਾ। 

ਜੇਲਰ ਦਾ ਪ੍ਰੋਫਾਈਲ

2009 'ਚ ਦੀਪਕ ਪੁਲਸ 'ਚ ਭਰਤੀ ਹੋਇਆ। ਉਹ ਬਾਡੀ ਬਿਲਡਰ ਦੇ ਨਾਲ ਟ੍ਰੇਨਰ ਵੀ ਹੈ। ਉਸਦਾ ਸਪਲੀਮੈਂਟ ਦਾ ਵੀ ਕੰਮ ਹੈ। ਉਸਨੇ 2014 'ਚ ਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਵੀ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਮਿਸਟਰ ਯੂ. ਪੀ., ਆਇਰਨ ਮੈਨ ਆਫ ਦਿੱਲੀ, ਮਿਸਟਰ ਦਿੱਲੀ ਸਮੇਤ ਕਈ ਖਿਤਾਬ ਜਿੱਤ ਚੁੱਕਾ ਹੈ।


Rakesh

Content Editor

Related News