ਤਿਹਾੜ ''ਚ 6000 ਵਿਚੋਂ 150 ਕੈਦੀ ਐੱਚ. ਆਈ. ਵੀ. ਪੋਜ਼ੀਟਿਵ

02/28/2019 12:08:38 PM

ਨਵੀਂ ਦਿੱਲੀ— ਤਿਹਾੜ ਜੇਲ ਦੇ 6000 ਕੈਦੀਆਂ ਦਾ ਹੈਲਥ ਚੈਕਅਪ ਕੀਤਾ ਗਿਆ। ਇਸ ਦੌਰਾਨ 150 ਕੈਦੀ ਐੱਚ. ਆਈ. ਵੀ. ਪੋਜ਼ੀਟਿਵ ਪਾਏ ਗਏ। ਕੈਦੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਵਧੇਰੇ ਕੈਦੀਆਂ ਨੇ ਇਕ ਹੀ ਸੂਈ ਨਾਲ ਇਕ-ਦੂਜੇ ਨੂੰ ਡਰੱਗਜ਼ ਦੇ ਇੰਜੈਕਸ਼ਨ ਲਾਏ ਸਨ। ਸ਼ੱਕ ਹੈ ਕਿ ਇਸੇ ਕਾਰਨ ਉਹ ਐੱਚ. ਆਈ. ਵੀ. ਦੀ ਇਨਫੈਕਸ਼ਨ ਦੀ ਲਪੇਟ 'ਚ ਆ ਗਏ। ਮਿਲੀ ਜਾਣਕਾਰੀ ਮੁਤਾਬਕ ਜਿਹੜੇ ਕੈਦੀ ਐੱਚ. ਆਈ. ਵੀ. ਪੋਜ਼ੀਟਿਵ ਮਿਲੇ ਹਨ। ਉਨ੍ਹਾਂ ਵਿਚੋਂ 95 ਤੋਂ 97 ਫੀਸਦੀ ਅਜਿਹੇ ਸਨ ਜੋ ਜੇਲ ਪਹੁੰਚਣ ਤੋਂ ਪਹਿਲਾਂ ਵੀ ਨਸ਼ਾ ਕਰਦੇ ਸਨ।


DIsha

Content Editor

Related News