ਤਿਹਾੜ ਜੇਲ੍ਹ ਦੇ ਅੰਦਰ ਸਥਾਪਤ ਕੀਤਾ ਗਿਆ ਕੋਵਿਡ-19 ਟੀਕਾਕਰਨ ਕੇਂਦਰ

03/28/2021 2:05:46 PM

ਨਵੀਂ ਦਿੱਲੀ- ਦਿੱਲੀ ਜੇਲ੍ਹ ਵਿਭਾਗ ਨੇ ਤਿਹਾੜ ਜੇਲ੍ਹ ਦੇ ਅੰਦਰ ਕੋਵਿਡ-19 ਰੋਕੂ ਟੀਕਾਕਰਨ ਕੇਂਦਰ ਸਥਾਪਤ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਦੇ ਕੈਦੀਆਂ 'ਚ 60 ਸਾਲ ਤੋਂ ਵੱਧ ਉਮਰ ਦੇ 326 ਕੈਦੀ ਹਨ। ਉੱਥੇ ਹੀ 45-59 ਉਮਰ ਵਰਗ ਦੇ 300 ਤੋਂ ਵੱਧ ਕੈਦੀ ਅਜਿਹੇ ਹਨ, ਜੋ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ। ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਅਧੀਨ ਫਿਲਹਾਲ ਇਹ 2 ਵਰਗ ਟੀਕਾ ਲਗਵਾਉਣ ਦੇ ਦਾਇਰੇ 'ਚ ਆਉਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੇਲ੍ਹ ਨੰਬਰ 3 'ਚ ਕੇਂਦਰੀ ਜੇਲ੍ਹ ਹਸਪਤਾਲ 'ਚ ਇਹ ਕੇਂਦਰ ਸਥਾਪਤ ਕੀਤਾ ਗਿਆ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਤਿਹਾੜ, ਰੋਹਿਣੀ ਅਤੇ ਮੰਡੋਲੀ ਜੇਲ੍ਹਾਂ ਦੇ 70 ਤੋਂ 80 ਕੈਦੀਆਂ ਨੂੰ ਹੁਣ ਤੱਕ ਟੀਕੇ ਲਗਾਏ ਗਏ ਹਨ।

ਇਹ ਵੀ ਪੜ੍ਹੋ : ਜੀਵਾਂ ਲਈ ਗਲੇ ਦੀ ਹੱਡੀ ਬਣੇ ‘ਫੇਸ ਮਾਸਕ’, ਪਲਾਸਟਿਕ ਤੋਂ ਵੀ ਵੱਧ ਖ਼ਤਰਨਾਕ

ਜਨਰਲ ਡਾਇਰੈਕਟਰ ਸੰਦੀਪ ਗੋਇਲ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਮੰਡੋਲੀ ਜੇਲ੍ਹ 'ਚ ਵੀ ਟੀਕਾਕਰਨ ਕੇਂਦਰ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਕੈਦੀਆਂ ਨੂੰ ਟੀਕਾਕਰਨ ਲਈ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਜਾ ਰਿਹਾ ਸੀ। ਕੈਦੀਆਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 18 ਮਾਰਚ ਤੋਂ ਹੋਈ ਅਤੇ ਪਹਿਲੇ ਦਿਨ 13 ਕੈਦੀਆਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੀਕਕਾਰਨ ਦੇ ਦਾਇਰੇ 'ਚ ਆਉਣ ਵਾਲੇ ਕੈਦੀਆਂ ਦੇ ਪਰਿਵਾਰਾਂ ਨੂੰ ਵਟਸਐੱਪ ਰਾਹੀਂ ਜ਼ਰੂਰੀ ਦਸਤਾਵੇਜ਼ ਭੇਜਣ ਲਈ ਕਿਹਾ ਗਿਆ ਸੀ ਤਾਂ ਕਿ ਟੀਕਾਕਰਨ ਲਈ ਉਨ੍ਹਾਂ ਦਾ ਰਜਿਸਟਰੇਸ਼ਨ ਹੋ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਟੀਕਾ ਲੈਣ ਵਾਲੇ ਕਿਸੇ ਵੀ ਕੈਦੀ 'ਚ ਪ੍ਰਤੀਕੂਲ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ। ਅਧਿਕਾਰੀ ਨੇ ਕਿਹਾ ਕਿ ਕਈ ਅਜਿਹੇ ਕੈਦੀ ਹਨ, ਜਿਨ੍ਹਾਂ ਕੋਲ ਟੀਕਾਕਰਨ ਪ੍ਰਕਿਰਿਆ ਲਈ ਜ਼ਰੂਰੀ ਕਾਗਜ਼ਾਤ ਨਹੀਂ ਹੈ, ਇਸ ਲਈ ਉਨ੍ਹਾਂ ਦੀ ਚੋਣ ਟੀਕਾਕਰਨ ਲਈ ਨਹੀਂ ਹੋ ਸਕੀ। ਫਿਲਹਾਲ ਹਾਲੇ ਇਸ ਦਾ ਹੱਲ ਲੱਭਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਸਤੰਬਰ ਤੱਕ ਇਕ ਹੋਰ ਕੋਰੋਨਾ ਵੈਕਸੀਨ ਲਾਂਚ ਕਰ ਸਕਦੀ ਹੈ ਸੀਰਮ ਇੰਸਟੀਚਿਊਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News