PM ਮੋਦੀ ਨੇ ਜਾਰੀ ਕੀਤਾ ਨਵਾਂ ਅੰਕੜਾ, ਭਾਰਤ ''ਚ ਵੱਧ ਕੇ 3167 ਹੋਈ ਟਾਈਗਰਾਂ ਦੀ ਗਿਣਤੀ
Sunday, Apr 09, 2023 - 02:40 PM (IST)
ਮੈਸੂਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੈਸੂਰ 'ਚ ਟਾਈਗਰ ਦੀ ਆਬਾਦੀ ਨੂੰ ਲੈ ਕੇ ਅੰਕੜਾ ਜਾਰੀ ਕੀਤਾ ਅਤੇ ਦੱਸਿਆ ਕਿ 2022 'ਚ ਭਾਰਤ 'ਚ ਟਾਈਗਰਾਂ ਦੀ ਗਿਣਤੀ 3,167 ਸੀ। ਅੰਕੜਿਆਂ ਅਨੁਸਾਰ, ਦੇਸ਼ 'ਚ 2006 'ਚ ਟਾਈਗਰਾਂ ਦੀ ਆਬਾਦੀ 1411, 2010 'ਚ 1706, 2014 'ਚ 2226, 2018 'ਚ 2967 ਅਤੇ 2022 'ਚ 3167 ਸੀ।
'ਪ੍ਰਾਜੈਕਟ ਟਾਈਗਰ' ਦੇ 50 ਸਾਲ ਪੂਰੇ ਹੋਣ ਮੌਕੇ ਆਯੋਜਿਤ ਇਕ ਪ੍ਰੋਗਰਾਮ ਦੇ ਉਦਘਾਟਨ ਸੈਸ਼ਨ 'ਚ ਪ੍ਰਧਾਨ ਮੰਤਰੀ ਨੇ 'ਇੰਟਰਨੇਸ਼ਨ ਬਿਗ ਕੈਟ ਅਲਾਇੰਸ' (ਆਈ.ਬੀ.ਸੀ.ਏ.) ਦੀ ਸ਼ੁਰੂਆਤ ਵੀ ਕੀਤੀ। ਆਈ.ਬੀ.ਸੀ.ਏ. ਦਾ ਮਕਸਦ ਟਾਈਗਰ ਅਤੇ ਸ਼ੇਰ ਸਮੇਤ ਦੁਨੀਆ ਦੀ 'ਬਿਗ ਕੈਟ' ਪਰਿਵਾਰ ਦੀਆਂ 7 ਪ੍ਰਮੁੱਖ ਪ੍ਰਜਾਤੀਆਂ ਦੀ ਰੱਖਿਆ ਅਤੇ ਸੁਰੱਖਿਆ ਕਰਨਾ ਹੈ। ਪੀ.ਐੱਮ. ਮੋਦੀ ਨੇ 'ਅੰਮ੍ਰਿਤ ਕਾਲ ਦਾ ਟਾਈਗਰ ਵਿਜਨ' ਨਾਮ ਦੀ ਇਕ ਕਿਤਾਬ ਰਿਲੀਜ਼ ਕੀਤੀ, ਜੋ ਅਗਲੇ 25 ਸਾਲਾਂ 'ਚ ਦੇਸ਼ 'ਚ ਟਾਈਗਰਾਂ ਦੀ ਸੁਰੱਖਿਆ ਲਈ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ।