ਮਹਾਰਾਸ਼ਟਰ ''ਚ ਬਾਘ ਨੇ ਖੇਤ ''ਚ ਕੰਮ ਕਰ ਰਹੇ ਕਿਸਾਨ ਦੀ ਜਾਨ ਲਈ
Sunday, Jul 19, 2020 - 08:57 PM (IST)
ਚੰਦਰਪੁਰ- ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿਚ ਇਕ ਬਾਘ ਨੇ ਆਪਣੇ ਖੇਤ ਵਿਚ ਕੰਮ ਕਰ ਰਹੇ 42 ਸਾਲਾ ਇਕ ਕਿਸਾਨ ਦੀ ਜਾਨ ਲਈ।
ਇਕ ਜੰਗਲਾਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮ੍ਰਿਤਕ ਜਗਦੀਸ਼ ਮੋਹੂਰਲੇ ਓਵਾਲਾ ਪਿੰਡ ਦਾ ਵਸਨੀਕ ਸੀ। ਇਹ ਪਿੰਡ ਬ੍ਰਹਮਪੁਰੀ ਡਿਵੀਜ਼ਨ ਦੇ ਤਲੋਧੀ ਜੰਗਲ ਖੇਤਰ ਅਧੀਨ ਆਉਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਮੋਹੂਰਲੇ 'ਤੇ ਹਮਲਾ ਕਰਨ ਤੋਂ ਬਾਅਦ ਸ਼ੇਰ ਉਸ ਨੂੰ ਜੰਗਲ ਦੇ ਅੰਦਰ ਘਸੀਟਦਾ ਲੈ ਗਿਆ। ਚੰਦਰਪੁਰ ਖੇਤਰ ਦੇ ਮੁੱਖ ਜੰਗਲਾਤ ਰੱਖਿਅਕ ਐੱਸ. ਵੀ. ਰਾਮਾ ਰਾਓ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।