ਵਾਇਨਾਡ ਤੋਂ ਰਾਹੁਲ ਨੂੰ ਚੁਣੌਤੀ ਦੇਣ ਵਾਲਾ ਤੁਸ਼ਾਰ ਯੂ.ਏ.ਈ. ’ਚ ਗ੍ਰਿਫਤਾਰ

Thursday, Aug 22, 2019 - 09:20 PM (IST)

ਵਾਇਨਾਡ ਤੋਂ ਰਾਹੁਲ ਨੂੰ ਚੁਣੌਤੀ ਦੇਣ ਵਾਲਾ ਤੁਸ਼ਾਰ ਯੂ.ਏ.ਈ. ’ਚ ਗ੍ਰਿਫਤਾਰ

ਕੋਚੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਜਗ ਉਮੀਦਵਾਰ ਵਜੋਂ ਵਾਇਨਾਡ ਤੋਂ ਚੁਣੌਤੀ ਦੇਣ ਵਾਲੇ ਭਾਰਤ ਧਰਮ ਜਨ ਸੇਵਾ (ਬੀ. ਡੀ. ਜੇ. ਐੱਸ.) ਦੇ ਮੁਖੀ ਤੁਸ਼ਾਰ ਨੂੰ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਯੂ. ਏ. ਈ. ਦੀ ਪੁਲਸ ਨੇ ਅਜਮਾਨ ਤੋਂ ਗ੍ਰਿਫਤਾਰ ਕਰ ਲਿਆ ਹੈ। ਕੇਰਲ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਵਿਚ ਦੂਜੇ ਸਭ ਤੋਂ ਵੱਡੇ ਸਹਿਯੋਗੀ ਬੀ. ਡੀ. ਜੇ. ਐੱਸ. ਦੇ ਨੇਤਾ ਨੂੰ ਮੰਗਲਵਾਰ ਰਾਤ ਸ਼ਾਰਜਾਹ ਨੇੜੇ ਅਜਮਾਨ ਦੀ ਜੇਲ ਵਿਚ ਭੇਜ ਦਿੱਤਾ ਗਿਆ। ਉਸ ਨੇ ਕਿਸੇ ਨੂੰ ਇਕ ਕਰੋੜ ਦਰਹਾਮ ਦਾ ਚੈੱਕ ਦਿੱਤਾ ਸੀ, ਜੋ ‘ਪਾਸ’ ਨਹੀਂ ਹੋ ਸਕਿਆ।


author

Inder Prajapati

Content Editor

Related News