ਗਲੇ ''ਚ ਇਨਫੈਕਸ਼ਨ ਅਤੇ ਖੰਘ ਤੋਂ ਬਾਅਦ ਸ਼ਰਦ ਪਵਾਰ ਨੂੰ ਲਿਜਾਇਆ ਗਿਆ ਹਸਪਤਾਲ

Monday, Feb 09, 2026 - 03:56 PM (IST)

ਗਲੇ ''ਚ ਇਨਫੈਕਸ਼ਨ ਅਤੇ ਖੰਘ ਤੋਂ ਬਾਅਦ ਸ਼ਰਦ ਪਵਾਰ ਨੂੰ ਲਿਜਾਇਆ ਗਿਆ ਹਸਪਤਾਲ

ਪੁਣੇ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੂੰ ਸੋਮਵਾਰ ਦੁਪਹਿਰ ਗਲੇ 'ਚ ਇਨਫੈਕਸ਼ਨ ਅਤੇ ਖੰਘ ਦੀ ਸ਼ਿਕਾਇਤ ਤੋਂ ਬਾਅਦ ਬਾਰਾਮਤੀ 'ਚ ਉਨ੍ਹਾਂ ਦੇ ਘਰ ਤੋਂ ਪੁਣੇ ਸ਼ਹਿਰ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ। ਪਵਾਰ ਦੇ ਇਕ ਕਰੀਬੀ ਸਹਿਯੋਗੀ ਨੇ ਇਹ ਜਾਣਕਾਰੀ ਦਿੱਤੀ। 

ਉਨ੍ਹਾਂ ਦੱਸਿਆ ਕਿ 85 ਸਾਲਾ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਗਲੇ 'ਚ ਇਨਫੈਕਸ਼ਨ ਹੋਣ ਕਾਰਨ ਰੂਬੀ ਹਾਲ ਕਲੀਨਿਕ ਲਿਜਾਇਆ ਜਾ ਰਿਹਾ ਹੈ। ਰੂਬੀ ਹਾਲ ਕਲੀਨਿਕ ਦੇ ਮੁਖੀ ਦਿਲ ਦੇ ਰੋਗ ਮਾਹਿਰ ਅਤੇ ਪ੍ਰਬੰਧਨ ਨਿਆਸੀ ਡਾ. ਪਰਵੇਜ਼ ਗ੍ਰਾਂਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਗ੍ਰਾਂਟ ਨੇ ਕਿਹਾ,''ਇੱਥੇ ਪਹੁੰਚਣ 'ਤੇ, ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਜਾਂਚ ਕਰੇਗੀ ਅਤੇ ਉਸ ਅਨੁਸਾਰ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News