ਮੀਂਹ ਦੇ ਪਾਣੀ ’ਚ ਵਹਿ ਗਿਆ 3 ਸਾਲ ਦਾ ਬੱਚਾ, 800 ਮੀਟਰ ਦੂਰੋਂ ਮਿਲੀ ਲਾਸ਼
Sunday, Sep 05, 2021 - 05:44 PM (IST)
ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ’ਚ ਗੋਵਰਧਨ ਕਸਬੇ ਨੇੜੇ ਪਿੰਡ ’ਚ ਨਾਲੇ ’ਚ ਭਰੇ ਪਾਣੀ ਦੇ ਵਹਾਅ ’ਚ 3 ਸਾਲ ਦਾ ਬੱਚਾ ਵਹਿ ਗਿਆ। ਗੋਵਰਧਨ ਥਾਣੇ ਦੇ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਦੁਬੇ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਮਥੁਰਾ ਜ਼ਿਲ੍ਹੇ ਸਮੇਤ ਗੋਵਰਧਨ ਖੇਤਰ ’ਚ ਕਈ ਘੰਟੇ ਬਹੁਤ ਜ਼ੋਰਦਾਰ ਮੀਂਹ ਪਿਆ। ਉਨ੍ਹਾਂ ਦੱਸਿਆ ਕਿ ਇਸ ਵਿਚ, ਗੋਵਰਧਨ ਤੋਂ ਕਰੀਬ 3 ਕਿਲੋਮੀਟਰ ਦੂਰ ਆਨਿਓਰ ਪਿੰਡ ’ਚ ਮੀਂਹ ਬੰਦ ਹੋਣ ਤੋਂ ਬਾਅਦ ਗੰਦੋਲਾਲ ਦਾ ਤਿੰਨ ਸਾਲ ਦਾ ਬੱਚਾ ਪ੍ਰਿੰਸ ਖੇਡਣ ਲਈ ਘਰ ਦੇ ਬਾਹਰ ਨਿਕਲਿਆ ਅਤੇ ਨਾਲੇ ਦੇ ਪਾਣੀ ’ਚ ਤੇਜ਼ ਵਹਾਅ ’ਚ ਵਹਿ ਗਿਆ।
ਇਹ ਵੀ ਪੜ੍ਹੋ : ਰਾਜਸਥਾਨ : ਤਾਲਾਬ ’ਚ ਡੁੱਬਣ ਨਾਲ 5 ਬੱਚਿਆਂ ਦੀ ਮੌਤ, ਪਿੰਡ ’ਚ ਪਸਰਿਆ ਮਾਤਮ
ਉਨ੍ਹਾਂ ਦੱਸਿਆ ਕਿ ਇਕ ਪਿੰਡ ਵਾਸੀ ਨੇ ਇਹ ਦੇਖ ਕੇ ਬੱਚੇ ਦੇ ਘਰ ਵਾਲਿਆਂ ਨੂੰ ਬੁਲਾਇਆ ਪਰ ਇੰਨੀ ਦੇਰ ’ਚ ਬੱਚਾ ਡੂੰਘੇ ਪਾਣੀ ’ਚ ਚੱਲਾ ਗਿਆ। ਬਾਅਦ ’ਚ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਘਰੋਂ 800 ਮੀਟਰ ਦੀ ਦੂਰੀ ’ਤੇ ਬਰਾਮਦ ਕੀਤੀ ਗਈ। ਘਟਨਾ ਤੋਂ ਗੁੱਸਾਏ ਲੋਕਾਂ ਨੇ ਪਰਿਕ੍ਰਮਾ ਮਾਰਗ ’ਚ ਜਾਮ ਲੱਗਾ ਦਿੱਤਾ। ਸਾਬਕਾ ਪ੍ਰਧਾਨ ਮੁਕੇਸ਼ ਕੌਸ਼ਿਕ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਜਲ ਨਿਗਮ ਦੀ ਲਾਪਰਵਾਹੀ ਕਾਰਨ ਹੋਈ ਹੈ। ਪਿੰਡ ’ਚ ਕਾਫ਼ੀ ਡੂੰਘੀਆਂ ਨਾਲੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਅੱਗੇ ਨਾਲਾ ਬੰਦ ਹੈ, ਜਿਸ ਕਾਰਨ ਪਿੰਡ ’ਚ ਨਾਲੀ ਅਤੇ ਸੜਕ ਦਾ ਪਾਣੀ ਇੱਕਠਾ ਵਗ ਰਿਹਾ ਹੈ। ਰਾਹ ਚੱਲਣ ਵਾਲਿਆਂ ਨੂੰ ਨਾਲੀ ਅਤੇ ਸੜਕ ਦਾ ਅੰਦਾਜਾ ਨਹੀਂ ਮਿਲਦਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਵਾਪਰਿਆ ਦਰਦਨਾਕ ਹਾਦਸਾ, ਨਦੀ ’ਚ ਨਹਾਉਣ ਗਏ 5 ਦੋਸਤ ਡੁੱਬੇ