ਪਾਣੀ ਦੀ ਟੈਂਕੀ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ, ਸੱਤ ਜ਼ਖ਼ਮੀ

Thursday, Oct 24, 2024 - 10:32 AM (IST)

ਪੁਣੇ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਮਜ਼ਦੂਰ ਕੈਂਪ ਵਿੱਚ ਇੱਕ ਅਸਥਾਈ ਪਾਣੀ ਦੀ ਟੈਂਕੀ ਦੇ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵਾੜ ਸ਼ਹਿਰ ਦੇ ਭੋਸਾਰੀ ਇਲਾਕੇ ਵਿੱਚ ਉਸ ਸਮੇਂ ਵਾਪਰੀ, ਜਦੋਂ ਕੁਝ ਮਜ਼ਦੂਰ ਪਾਣੀ ਦੀ ਟੈਂਕੀ ਹੇਠ ਨਹਾ ਰਹੇ ਸਨ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਪਿੰਪਰੀ ਚਿੰਚਵਾੜ ਦੇ ਵਧੀਕ ਪੁਲਸ ਕਮਿਸ਼ਨਰ ਵਸੰਤ ਪਰਦੇਸ਼ੀ ਨੇ ਕਿਹਾ, "ਜ਼ਾਹਿਰ ਤੌਰ 'ਤੇ ਪਾਣੀ ਦੇ ਦਬਾਅ ਕਾਰਨ ਟੈਂਕੀ ਫਟ ਗਈ, ਜਿਸ ਕਾਰਨ ਉਹ ਹੇਠਾਂ ਡਿੱਗ ਗਈ।" ਉਨ੍ਹਾਂ ਦੱਸਿਆ ਕਿ ਪਾਣੀ ਦੀ ਟੈਂਕੀ ਦੇ ਹੇਠਾਂ ਮੌਜੂਦ ਮਜ਼ਦੂਰ ਮਲਬੇ ਵਿੱਚ ਫਸ ਗਏ। ਅਧਿਕਾਰੀ ਨੇ ਦੱਸਿਆ, ''ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।''

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News