ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਭਾਰਤ 'ਚ ਦਾਖਲ, ਵੱਡੇ ਹਮਲੇ ਦੀ ਫਿਰਾਕ 'ਚ

Friday, Aug 21, 2020 - 04:05 AM (IST)

ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਭਾਰਤ 'ਚ ਦਾਖਲ, ਵੱਡੇ ਹਮਲੇ ਦੀ ਫਿਰਾਕ 'ਚ

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਖੁਫੀਆ ਏਜੰਸੀਆਂ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਪਾਕਿਸਤਾਨ ਦੇ ਰਸਤੇ ਭਾਰਤ 'ਚ ਦਾਖਲ ਹੋਏ ਹਨ। ਖੂਫੀਆ ਏਜੰਸੀਆਂ ਮੁਤਾਬਕ ਅੱਤਵਾਦੀ ਦਿੱਲੀ 'ਚ ਵੱਡਾ ਅੱਤਵਾਦੀ ਹਮਲਾ ਕਰ ਸਕਦੇ ਹਨ। ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਦਿੱਲੀ ਅਤੇ ਕਈ VVIP ਲੋਕ ਹਨ। ਅੱਤਵਾਦੀ ਦਿੱਲੀ ਦੇ ਭੀੜਭਾੜ ਵਾਲੇ ਇਲਾਕੀਆਂ ਅਤੇ ਮਹੱਤਵਪੂਰਣ ਜਗ੍ਹਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਫਿਰਾਕ 'ਚ ਹਨ।  ਦੱਸਿਆ ਜਾ ਰਿਹਾ ਹੈ ਕਿ ਤਿੰਨੇ ਅੱਤਵਾਦੀ ਜੈਸ਼ ਦੇ ਮੁਖੀ ਮੁਫਤੀ ਅਬਦੁਲ ਰਊਫ ਅਸਗਰ ਦੇ ਕਰੀਬੀ ਹਨ।

ਖੁਫੀਆ ਰਿਪੋਰਟਾਂ ਮੁਤਾਬਕ ਜੈਸ਼-ਏ-ਮੁਹੰਮਦ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਭਾਰਤ 'ਚ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਅੱਤਵਾਦੀ ਜੰਮੂ ਕਸ਼ਮੀਰ   ਦੇ ਸਿਆਲਕੋਟ ਸੈਕਟਰ ਦੇ ਰਸਤੇ ਤੋਂ ਭਾਰਤ 'ਚ ਦਾਖਲ ਹੋਏ ਹਨ। ਸੁਰੱਖਿਆ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਤਿਉਹਾਰਾਂ ਦੇ ਦਿਨਾਂ 'ਚ ਅੱਤਵਾਦੀ ਵੱਡਾ ਹਮਲਾ ਕਰਨ ਦੀ ਫਿਰਾਕ 'ਚ ਹਨ। ਸੁਰੱਖਿਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਦਿੱਲੀ ਪੁਲਸ ਦੇ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।


author

Inder Prajapati

Content Editor

Related News