ਆਰਥਿਕ ਤੰਗੀ ਤੋਂ ਪਰੇਸ਼ਾਨ ਤਿੰਨ ਭੈਣਾਂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Friday, Nov 19, 2021 - 06:50 PM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਬਦਲਾਪੁਰ ਥਾਣਾ ਖੇਤਰ ਦੀ ਫਤੂਪੁਰ ਰੇਲਵੇ ਕ੍ਰਾਸਿੰਗ ’ਤੇ ਤਿੰਨ ਸਕੀਆਂ ਭੈਣਾਂ ਨੇ ਵੀਰਵਾਰ ਰਾਤ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਪੁਲਸ ਸੁਪਰਡੈਂਟ ਡਾ. ਸੰਜੇ ਕੁਮਾਰ ਨੇ ਦੱਸਿਆ ਕਿ ਜੌਨਪੁਰ ਦੇ ਮਹਾਰਾਜਗੰਜ ਥਾਣਾ ਖੇਤਰ ਦੇ ਅਹਿਰੌਲੀ ਪਿੰਡ ਵਾਸੀ ਤਿੰਨ ਭੈਣਾਂ ਪ੍ਰੀਤੀ (16), ਕਾਜਲ (14) ਅਤੇ ਆਰਤੀ (11) ਨੇ ਆਪਣੇ ਘਰੋਂ 18 ਕਿਲੋਮੀਟਰ ਦੂਰ ਜਫਰਾਬਾਦ-ਸੁਲਤਾਨਪੁਰ ਰੇਲ ਬਲਾਕ ’ਤੇ ਜਨਸਾਧਾਰਣ ਐਕਸਪ੍ਰੈੱਸ ਦੇ ਸਾਹਮਣੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਆਰਥਿਕ ਤੰਗੀ ਕਾਰਨ ਤਿੰਨਾਂ ਨੇ ਇਹ ਕਦਮ ਚੁਕਿਆ। ਉਨ੍ਹਆਂ ਨੇ ਦੱਸਿਆ ਕਿ ਇਨ੍ਹਾਂ ਭੈਣਾਂ ਦੇ ਪਿਤਾ ਰਾਜੇਂਦਰ ਪ੍ਰਸਾਦ ਗੌਤਮ ਦੀ ਮੌਤ 9 ਸਾਲ ਪਹਿਲਾਂ ਹੋ ਚੁਕੀ ਹੈ ਅਤੇ ਉਨ੍ਹਾਂ ਦੀ ਮਾਂ ਤਿੰਨ ਸਾਲਾਂ ਤੋਂ ਪੂਰੀ ਤਰ੍ਹਾਂ ਦ੍ਰਿਸ਼ਟੀਹੀਣ ਹੈ। ਉਨ੍ਹਾਂ ਦੀ ਇਕ ਵੱਡੀ ਭੈਣ ਦਾ ਵਿਆਹ ਹੋ ਚੁਕਿਆ ਹੈ।

ਕੁਮਾਰ ਨੇ ਦੱਸਿਆ ਕਿ ਪੂਰਾ ਪਰਿਵਾਰ ਆਰਥਿਕ ਤੰਗੀ ਤੋਂ ਪਰੇਸ਼ਾਨ ਸੀ। ਤਿੰਨੋਂ ਭੈਣਾਂ ਅਤੇ ਉਨ੍ਹਾਂ ਦਾ ਭਰਾ ਗਣੇਸ਼ ਮਜ਼ਦੂਰੀ ਕਰਦੇ ਸਨ। ਪੁਲਸ ਸੂਤਰਾਂ ਨੇ ਅਨੁਸਾਰ ਵੀਰਵਾਰ ਰਾਤ 7 ਵਜੇ ਤੋਂ ਤਿੰਨੋਂ ਭੈਣਾਂ ਲਾਪਤਾ ਸਨ। ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਰਾਤ ਲਗਭਗ 11 ਵਜੇ ਸੂਚਨਾ ਮਿਲੀ ਕਿ ਤਿੰਨਾਂ ਨੇ ਰੇਲ ਗੱਡੀ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ ਹੈ। ਗੇਟਮੈਨ ਪ੍ਰਦੀਪ ਨੇ ਕੁੜੀਆਂ ਦੀਆਂ ਲਾਸ਼ਾਂ ਦੇਖ ਕੇ ਸ਼੍ਰੀ ਕ੍ਰਿਸ਼ਨ ਰੇਲਵੇ ਦੇ ਸਟੇਸ਼ਨ ਸੁਪਰਡੈਂਟ ਮਨੋਜ ਕੁਮਾਰ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਤਿੰਨੋਂ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।


DIsha

Content Editor

Related News