ਜੇਲ੍ਹ ''ਚ ਬੰਦ ਕੈਦੀ ਨੇ CM ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਪ੍ਰਸ਼ਾਸਨ ਵਲੋਂ ਹੋਈ ਵੱਡੀ ਕਾਰਵਾਈ

Monday, Jul 29, 2024 - 06:17 PM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਦੌਸਾ ਦੀ ਜੇਲ੍ਹ 'ਚ ਬੰਦ ਇਕ ਕੈਦੀ ਵਲੋਂ ਜੈਪੁਰ ਪੁਲਸ ਕੰਟਰੋਲ ਰੂਮ 'ਚ ਫੋਨ ਕਰ ਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਮਾਮਲੇ 'ਚ ਪੁਲਸ ਪ੍ਰਸ਼ਾਸਨ ਨੇ ਜੇਲ੍ਹ ਦੇ ਕਾਰਜਵਾਹਕ ਸੁਪਰਡੈਂਟ, ਜੇਲ੍ਹਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਜੇਲ੍ਹ 'ਚ ਮੋਬਾਇਲ ਸਿਮ ਪਹੁੰਚਾਉਣ ਦੇ ਦੋਸ਼ 'ਚ ਇਕ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਡਿਪਟੀ ਜਨਰਲ ਇੰਸਪੈਕਟਰ ਮੋਨਿਕਾ ਅਗਰਵਾਲ ਨੇ ਦੱਸਿਆ ਕਿ ਇਸ ਸੰਬੰਧ 'ਚ 2 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਇਕ ਐੱਫ.ਆਈ.ਆਰ. ਦੌਸਾ ਜੇਲ੍ਹ 'ਚ ਬੰਦ ਕੈਦੀ ਨੀਮਾ ਖ਼ਿਲਾਫ਼ ਦਰਜ ਕੀਤੀ ਗਈ ਹੈ ਅਤੇ ਦੂਜੀ ਐੱਫ.ਆਈ.ਆਰ. ਜੇਲ੍ਹ 'ਚ ਮਿਲੇ 9 ਲਾਵਾਰਸ ਮੋਬਾਇਲ ਨੂੰ ਲੈ ਕੇ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦੌਸਾ ਜੇਲ੍ਹ 'ਚ ਬੰਦ ਕੈਦੀ ਦਾਰਜੀਲਿੰਗ ਵਾਸੀ ਨੀਮਾ ਉਰਫ਼ ਸਾਜਨ (30) ਨੇ ਸ਼ਨੀਵਾਰ ਰਾਤ ਮੋਬਾਇਲ ਫੋਨ ਤੋਂ ਜੈਪੁਰ ਪੁਲਸ ਦੇ ਕੰਟਰੋਲ ਰੂਮ 'ਚ ਫੋਨ ਕਰ ਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅਗਰਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਜਕਾਰੀ ਜੇਲ੍ਹ ਸੁਪਰਡੈਂਟ ਕੈਲਾਸ਼ ਦਰੋਗਾ, ਜੇਲ੍ਹਰ ਬਿਹਾਰੀਲਾਲ ਅਤੇ ਮੁੱਖ ਗਾਰਡ ਅਵਧੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਨੂੰ ਰੁਜ਼ਗਾਰ ਦੀ ਸਿਖਲਾਈ ਦੇਣ ਵਾਲੇ ਰਾਜੇਂਦਰ ਮਹਾਵਰ (38) ਨੂੰ ਜੇਲ੍ਹ 'ਚ ਕੈਦੀ ਨੀਮਾ ਨੂੰ ਮੋਬਾਇਲ ਦੀ ਸਿਮ ਪਹੁੰਚਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News