ਕੇਦਾਰਨਾਥ ਯਾਤਰਾ ’ਤੇ ਆਏ 3 ਸ਼ਰਧਾਲੂਆਂ ਦੀ ਹਾਰਟ ਅਟੈਕ ਨਾਲ ਮੌਤ
Sunday, May 22, 2022 - 12:10 PM (IST)
ਦੇਹਰਾਦੂਨ– ਉਤਰਾਖੰਡ ਵਿਚ ਚੱਲ ਰਹੀ ਚਾਰ ਧਾਮ ਯਾਤਰਾ ਦੌਰਾਨ ਸ਼ਨੀਵਾਰ ਨੂੰ ਕੇਦਾਰਨਾਥ ’ਚ ਹਾਰਟ ਅਟੈਕ ਨਾਲ 3 ਲੋਕਾਂ ਦੀ ਮੌਤ ਹੋ ਗਈ। ਰੁਦਰਪ੍ਰਯਾਗ ਦੇ ਮੁੱਖ ਮੈਡੀਕਲ ਅਧਿਕਾਰੀ (ਸੀ. ਐੱਮ. ਓ.) ਨੇ ਦੱਸਿਆ ਕਿ ਕੇਦਾਰਨਾਥ ਯਾਤਰਾ ਦੌਰਾਨ 3 ਮੁਸਾਫਿਰਾਂ ਦੀ ਬਦਕਿਸਮਤੀ ਨਾਲ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਕਿਸੇ ਦੀ ਵੀ ਮੌਤ ਹਸਪਤਾਲ ਵਿਚ ਨਹੀਂ ਹੋਈ। ਪੁਲਸ ਨੇ ਪੰਚਨਾਮਾ ਭਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਹੈ। ਮਰਨ ਵਾਲਿਆਂ ਦੀ ਪਛਾਣ ਕਰਨਾਟਕ ਦੇ ਚੇਨਈ ਨਿਵਾਸੀ ਕੁਮਾਰ ਐੱਮ (66), ਗੰਗਾਖਾੜਾ, ਜਿਲਾ ਪਰਾਨੀ, ਮਹਾਰਾਸ਼ਟਰ ਦੇ ਭਰਤ ਨਾਰਾਇਣ ਮਹਾਤਰਾ (58) ਅਤੇ ਰਾਮਾਸ਼ਵਰ, ਜਿਲਾ ਜਲਗਾਓਂ ਮਹਾਰਾਸ਼ਟਰ ਦੇ ਮਨੂੰ ਬਾਈ ਭੀਮਰਾਓ (77) ਦੇ ਰੂਪ ’ਚ ਹੋਈ ਹੈ।
ਸੀ. ਐੱਮ. ਓ. ਚਮੋਲੀ ਅਤੇ ਉੱਤਰਕਾਸ਼ੀ ਨੇ ਦੱਸਿਆ ਕਿ ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਧਾਮ ਲਈ ਕੀਤੇ ਗਏ ਸਿਹਤ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਸਾਰੇ ਹਸਪਤਾਲਾਂ ’ਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਪੂਰੀ ਤਰ੍ਹਾਂ ਤਾਇਨਾਤ ਕਰ ਦਿੱਤਾ ਗਿਆ ਹੈ। ਹਸਪਤਾਲਾਂ ’ਚ ਦਵਾਈਆਂ ਸਮਰੱਥ ਮਾਤਰਾ ਵਿਚ ਉਪਲਬਧ ਹਨ। ਮੁਸਾਫਿਰਾਂ ਦੀ ਸਹੂਲਤ ਲਈ ਹੈਲਥ ਐਡਵਾਇਜ਼ਰੀ ਸਾਰੇ ਮਹੱਤਵਪੂਰਣ ਸਥਾਨਾਂ ’ਤੇ ਡਿਸਪਲੇਅ ਕੀਤੀ ਗਈ ਹੈ।