ਚੱਲਦੀ ਕਾਰ ਦੀ ਖਿੜਕੀ ''ਚੋਂ ਨਿਕਲ ਕੇ ਕਰ ਰਹੇ ਸੀ ਸਟੰਟ, ਪੁਲਸ ਨੇ ਕੀਤਾ ਗ੍ਰਿਫਤਾਰ

Monday, Jun 10, 2019 - 10:50 AM (IST)

ਚੱਲਦੀ ਕਾਰ ਦੀ ਖਿੜਕੀ ''ਚੋਂ ਨਿਕਲ ਕੇ ਕਰ ਰਹੇ ਸੀ ਸਟੰਟ, ਪੁਲਸ ਨੇ ਕੀਤਾ ਗ੍ਰਿਫਤਾਰ

ਮੁੰਬਈ— ਅਕਸਰ ਨੌਜਵਾਨ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਮੋਟਰਸਾਈਕਲ ਜਾਂ ਟਰੇਨ 'ਤੇ ਸਟੰਟ ਕਰਦੇ ਹਨ। ਕਈ ਵਾਰ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਆਪਣੀ ਜਾਨ ਗਵਾ ਕੇ ਚੁਕਾਉਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਮਹਾਰਾਸ਼ਟਰ ਦੇ ਮੁੰਬਈ 'ਚ। ਮੁੰਬਈ 'ਚ 7 ਜੂਨ ਨੂੰ ਕਾਰਟਰ ਰੋਡ 'ਤੇ ਤਿੰਨ ਨੌਜਵਾਨ ਚੱਲਦੀ ਕਾਰ ਦੀ ਖਿੜਕੀ ਤੋਂ ਬਾਹਰ ਨਿਕਲ ਕੇ ਸਟੰਟ ਕਰ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਕਾਰਵਾਈ ਕਰਦੇ ਹੋਏ 3 ਨੌਜਵਾਨਾਂ ਨੂੰ 8 ਜੂਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਸਟੰਟ 'ਚ ਇਸਤੇਮਾਲ ਹੋਈ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।

 

ਗ੍ਰਿਫਤਾਰ ਲੋਕਾਂ ਦੀ ਪਛਾਣ ਮੁਹੰਮਦ ਸੁਲਤਾਨ ਸ਼ੇਖ, ਸਮੀਰ ਸਹੀਬੋਲੇ, ਅਨਸ ਸ਼ੇਖ ਦੇ ਰੂਪ ਵਿਚ ਹੋਈ ਹੈ। ਸਟੰਟ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਗਈ, ਜਿਸ ਤੋਂ ਬਾਅਦ ਇਨ੍ਹਾਂ 'ਤੇ ਆਈ. ਪੀ. ਸੀ. ਦੀ ਧਾਰਾ 279, ਧਾਰਾ 336 ਅਤੇ ਧਾਰਾ 184 ਤਹਿਤ ਕਾਰਵਾਈ ਕੀਤੀ ਗਈ ਹੈ। ਵੀਡੀਓ ਦੀ ਸ਼ਿਨਾਖਤ 'ਤੇ ਸੀ. ਸੀ. ਟੀ. ਵੀ. ਤੋਂ ਲੜਕਿਆਂ ਬਾਰੇ ਪਤਾ ਲੱਗਾ। ਸਮੂਹ ਵਿਚ ਸ਼ਾਮਲ ਇਕ ਲੜਕਾ ਪੁਲਸ ਦੇ ਹੱਥ ਲੱਗ ਗਿਆ। ਇਸ ਲੜਕੇ ਦੇ ਜ਼ਰੀਏ ਸਟੰਟ ਕਰਨ ਵਾਲੇ ਦੋ ਹੋਰ ਲੜਕਿਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।

 


author

Tanu

Content Editor

Related News