ਅੱਤਵਾਦੀ ਸੰਗਠਨ ISIS ਨਾਲ ਸਾਜਿਸ਼ ਰਚਣ ਦੇ ਦੋਸ਼ ''ਚ 3 ਵਿਅਕਤੀ ਗ੍ਰਿਫ਼ਤਾਰ

Tuesday, Jul 13, 2021 - 10:38 AM (IST)

ਸ਼੍ਰੀਨਗਰ (ਅਰੀਜ਼)- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸੋਮਵਾਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ 2 ਥਾਂਵਾਂ ’ਤੇ ਛਾਪੇਮਾਰੀ ਕਰ ਕੇ ਆਈ. ਐੱਸ. ਆਈ. ਐੱਸ. ਵਾਇਸ ਆਫ ਹਿੰਦ ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਅਨੁਸਾਰ ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਪੁਲਸ ਤੇ ਸੀ. ਆਰ. ਪੀ. ਐੱਫ. ਨਾਲ ਮਿਲ ਕੇ ਆਕਿਬ ਅਹਿਮਦ ਸੋਫੀ ਉਰਫ ਨਦੀਮ ਅਤੇ ਮੁਹੰਮਦ ਆਰਿਫ ਸੋਫੀ ਪੁੱਤਰਾਨ ਗੁਲਾਮ ਨਬੀ ਸੋਫੀ ਦੇ ਘਰ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਗ੍ਰਿਫ਼ਤਾਰ ਕਰ ਲਿਆ।

ਇਸੇ ਤਰ੍ਹਾਂ ਇਕ ਦੁਕਾਨ ’ਤੇ ਛਾਪੇਮਾਰੀ ਕਰ ਕੇ ਆਰਿਫ਼ ਹੁਸੈਨ ਕਾਦਰੀ ਪੁੱਤਰ ਪੀਰਜ਼ਾਦਾ ਤਾਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਇਕ ਲੈਪਟਾਪ ਅਤੇ ਹੋਰ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਦੱਸ ਦੇਈਏ ਕਿ ਨੌਜਵਾਨਾਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਾਇਸ ਆਫ਼ ਹਿੰਦ ਨਾਲ ਸਬੰਧਤ ਇਕ ਮਾਮਲੇ ਵਿਚ ਐੱਨ. ਆਈ. ਏ. ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਵਾਦੀ ਵਿਚ ਛਾਪੇਮਾਰੀ ਕਰ ਰਹੀ ਹੈ।


DIsha

Content Editor

Related News