ਹਰਿਆਣਾ ''ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੇ ਨਿਗਲਿਆ ਜ਼ਹਿਰ, 2 ਦੀ ਮੌਤ

Monday, Oct 24, 2022 - 10:26 AM (IST)

ਹਰਿਆਣਾ ''ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਨੇ ਨਿਗਲਿਆ ਜ਼ਹਿਰ, 2 ਦੀ ਮੌਤ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਦਨੌਦਾ ਕਲਾਂ ਪਿੰਡ 'ਚ ਬੀਤੀ ਰਾਤ ਸ਼ੱਕੀ ਹਾਲਾਤ 'ਚ ਬਜ਼ੁਰਗ ਵਿਅਕਤੀ ਨੇ ਪੁੱਤਰ ਅਤੇ ਪੋਤੇ ਨਾਲ ਜ਼ਹਿਰੀਲਾ ਪਦਾਰਥ ਨਿਗ ਲਿਆ। ਇਸ ਘਟਨਾ ਤੋਂ ਬਾਅਦ ਪਿਤਾ-ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਪੋਤੇ ਦੀ ਹਾਲਤ ਨਾਜ਼ੁਕ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਿੰਡ ਦਨੌਦਾ ਕਲਾਂ ਵਾਸੀ ਪ੍ਰਕਾਸ਼ ਉਰਫ਼ ਪਾਸਾ (62), ਉਸ ਦੇ ਪੁੱਤਰ ਵੀਰੇਂਦਰ (45) ਅਤੇ ਪੋਤੇ ਮਨਜੀਤ (12) ਨੇ ਸ਼ਨੀਵਾਰ ਰਾਤ ਜ਼ਹਿਰੀਲਾ ਪਦਾਰਥ ਨਿਗ ਲਿਆ।

ਉਨ੍ਹਾਂ ਦੱਸਿਆ ਕਿ ਘਟਨਾ ਦਾ ਉਸ ਸਮੇਂ ਪਤਾ ਲੱਗਾ, ਜਦੋਂ ਪ੍ਰਕਾਸ਼ ਦੇ ਦੂਜੇ ਪੋਤੇ ਕਰਮਬੀਰ ਨੇ ਤਿੰਨਾਂ ਨੂੰ ਉਲਟੀਆਂ ਕਰਦੇ ਦੇਖਿਆ। ਉਨ੍ਹਾਂ ਦੱਸਿਆ ਕਿ ਰੌਲਾ ਪਾਉਣ 'ਤੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਤਿੰਨਾਂ ਨੂੰ ਇਲਾਜ ਲਈ ਬਰਵਾਲਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਕਾਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਉਸ ਦੇ ਪੁੱਤਰ ਵੀਰੇਂਦਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦੋਂ ਕਿ ਮਨਜੀਤ ਦੀ ਹਾਲਤ ਨਾਜ਼ੁਕ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News