ਸਤਨਾਮ ਸੰਧੂ, ਗੁਪਤਾ ਅਤੇ ਮਾਲੀਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
Wednesday, Jan 31, 2024 - 02:53 PM (IST)
ਨਵੀਂ ਦਿੱਲੀ- ਬੁੱਧਵਾਰ ਯਾਨੀ ਕਿ ਅੱਜ ਰਾਜ ਸਭਾ ਦੇ ਤਿੰਨ ਨਵੇਂ ਸੰਸਦ ਮੈਂਬਰਾਂ ਵਜੋਂ ਸਤਨਾਮ ਸਿੰਘ ਸੰਧੂ, ਨਾਰਾਇਣ ਦਾਸ ਗੁਪਤਾ ਅਤੇ ਸਵਾਤੀ ਮਾਲੀਵਾਲ ਨੇ ਸਹੁੰ ਚੁੱਕੀ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਸਹੁੰ ਚੁਕਾਈ। ਧਨਖੜ ਨੇ ਸੰਧੂ ਨੂੰ ਕਿਹਾ ਕਿ ਤੁਸੀਂ ਇਤਿਹਾਸ ਰਚਿਆ ਹੈ। ਇਕ ਨਾਮਜ਼ਦ ਮੈਂਬਰ ਤੁਸੀਂ ਸੰਸਦ ਦੀ ਨਵੀਂ ਇਮਾਰਤ 'ਚ ਸਹੁੰ ਚੁੱਕਣ ਵਾਲੇ ਪਹਿਲੇ ਵਿਅਕਤੀ ਹੋ।
ਇਹ ਵੀ ਪੜ੍ਹੋ- ਮੋਦੀ ਸਰਕਾਰ ਨੇ ਬਦਲੇ 'ਪਰਿਵਾਰਕ ਪੈਨਸ਼ਨ' ਦੇ ਨਿਯਮ, ਔਰਤਾਂ ਨੂੰ ਮਿਲੇਗੀ ਵੱਡੀ ਰਾਹਤ
ਓਧਰ ਸਵਾਤੀ ਮਾਲੀਵਾਲ ਨੂੰ ਮੁੜ ਸਹੁੰ ਚੁੱਕੀ ਪਈ ਕਿਉਂਕਿ ਉਨ੍ਹਾਂ ਦੀ ਪਹਿਲੀ ਸਹੁੰ ਚੁੱਕਣ 'ਤੇ ਚੇਅਰਮੈਨ ਨੇ ਵਿਚਾਰ ਨਹੀਂ ਕੀਤੀ ਅਤੇ ਮੁੜ ਉਨ੍ਹਾਂ ਦਾ ਨਾਂ ਪੁਕਾਰਿਆ। ਉਨ੍ਹਾਂ ਨੇ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ, ਜੋ ਸਹੁੰ ਦਾ ਹਿੱਸਾ ਨਹੀਂ ਸਨ। ਦੱਸ ਦੇਈਏ ਕਿ ਸਤਨਾਮ ਸੰਧੂ ਜਿੱਥੇ ਨਾਮਜ਼ਦ ਮੈਂਬਰ ਹਨ, ਉੱਥੇ ਹੀ ਨਾਰਾਇਣ ਗੁਪਤਾ ਅਤੇ ਮਾਲੀਵਾਲ ਦਿੱਲੀ ਤੋਂ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਇਹ ਵੀ ਪੜ੍ਹੋ- ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ 'ਚ ਮੌਤ, ਪੁੱਤਰ ਦੀ ਹਾਲਤ ਗੰਭੀਰ
ਨਾਰਾਇਣ ਗੁਪਤਾ ਨੂੰ ਆਮ ਆਦਮੀ ਪਾਰਟੀ (ਆਪ) ਨੇ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਸੀ, ਜਦੋਂ ਕਿ ਮਾਲੀਵਾਲ ਨੂੰ ਸੁਸ਼ੀਲ ਗੁਪਤਾ ਦੀ ਥਾਂ 'ਤੇ 'ਆਪ' ਨੇ ਨਾਮਜ਼ਦ ਕੀਤਾ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ-ਚਾਂਸਲਰ ਸਤਨਾਮ ਸੰਧੂ ਨੂੰ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ।
ਇਹ ਵੀ ਪੜ੍ਹੋ- ਪਿਆਕੜਾ ਨੂੰ ਵੱਡਾ ਝਟਕਾ, 1 ਫਰਵਰੀ ਤੋਂ ਮਹਿੰਗੀ ਹੋ ਜਾਵੇਗੀ ਸ਼ਰਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8