ਕੈਦੀ ਦੇ ਦਿਲ ’ਚੋਂ ਕੱਢੀਆਂ 3 ਸੂਈਆਂ, ਸਾਲ ਭਰ ਪਹਿਲਾਂ ਹੋਇਆ ਸੀ ਹਮਲਾ

Friday, Sep 26, 2025 - 10:58 PM (IST)

ਕੈਦੀ ਦੇ ਦਿਲ ’ਚੋਂ ਕੱਢੀਆਂ 3 ਸੂਈਆਂ, ਸਾਲ ਭਰ ਪਹਿਲਾਂ ਹੋਇਆ ਸੀ ਹਮਲਾ

ਇੰਦੌਰ (ਮੱਧ ਪ੍ਰਦੇਸ਼), (ਭਾਸ਼ਾ)- ਇੱਥੇ ਦੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ 29 ਸਾਲਾ ਵਿਚਾਰ ਅਧੀਨ ਕੈਦੀ ਦੇ ਦਿਲ ’ਚੋਂ ਸਾਲ ਭਰ ਤੋਂ ਖੁੱਭੀਆਂ 3 ਸੂਈਆਂ ਨੂੰ ਮੁਸ਼ਕਲ ਸਰਜਰੀ ਦੇ ਰਾਹੀਂ ਬਾਹਰ ਕੱਢ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਇਹ ਸੂਈਆਂ ਇਸ ਵਿਅਕਤੀ ’ਤੇ ਸਾਲ ਪਹਿਲਾਂ ਏਅਰਗਨ ਵਰਗੀ ਬੰਦੂਕ ਨਾਲ ਦਾਗੀਆਂ ਗਈਆਂ ਸਨ ਤੇ ਇਸ ਦੇ ਦਿਲ ’ਚ ਖੁੱਭਣ ਤੋਂ ਬਾਅਦ ਉਸ ਦਾ ਹੁਣ ਤੱਕ ਜਿਊਂਦਾ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਰਜਨ ਡਾ. ਸੁਮਿਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਮਰੀਜ਼ ਨੂੰ ਛਾਤੀ ਦੇ ਖੱਬੇ ਪਾਸੇ ਚੁੱਭਣ ਤੇ ਦਰਦ ਦੀ ਸ਼ਿਕਾਇਤ ਦੇ ਨਾਲ ਹਸਪਤਾਲ ਭਰਤੀ ਕਰਾਇਆ ਗਿਆ ਸੀ। ਸੀ. ਟੀ. ਸਕੈਨ ਤੇ ਈਕੋ ਕਾਰਡੀਓਗ੍ਰਾਫੀ ਦੀ ਰਿਪੋਰਟ ਦੇਖ ਕੇ ਡਾਕਟਰ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਦੇਖਿਆ ਕਿ ਮਰੀਜ਼ ਦੇ ਦਿਲ ’ਚ 3 ਸੂਈਆਂ ਖੁੱਭੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅਸੀਂ 8 ਘੰਟੇ ਦੇ ਮੁਸ਼ਕਲ ਆਪ੍ਰੇਸ਼ਨ ਤੋਂ ਬਾਅਦ ਉਸਦੇ ਦਿਲ ’ਚੋਂ ਇਹ ਸੂਈਆਂ ਕੱਢੀਆਂ ਹਨ, ਜਿਨ੍ਹਾਂ ਦੀ ਲੰਬਾਈ 1 ਤੋਂ 2.5 ਇੰਚ ਦਰਮਿਆਨ ਸੀ।


author

Rakesh

Content Editor

Related News