ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਹਥਿਆਰ ਬਰਾਮਦ
Friday, Sep 20, 2024 - 10:40 AM (IST)
ਇੰਫਾਲ (ਭਾਸ਼ਾ)- ਮਣੀਪੁਰ ਦੇ ਇੰਫਾਲ ਪੱਛਮ ਅਤੇ ਇੰਫਾਲ ਪੂਰਬ ਜ਼ਿਲ੍ਹਿਆਂ 'ਚ ਵੱਖ-ਵੱਖ ਮੁਹਿੰਮਾਂ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਇੰਫਾਲ ਪੱਛਮੀ ਦੇ ਗਾਰੀ ਖੇਤਰ 'ਚ ਸੇਕਮਾਈ ਅਤੇ ਥਾਂਗਮੇਈਬੰਦ ਇਲਾਕਿਆਂ 'ਚ ਜ਼ਬਰਨ ਵਸੂਲੀ ਦੇ ਦੋਸ਼ 'ਚ ਪਾਬੰਦੀਸ਼ੁਦਾ ਸੰਗਠਨ 'ਕਾਂਗਲੇਈ ਯਾਵੋਲ ਕਾਨਬਾ ਲੂਪ' (ਕੇਵਾਈਕੇਐੱਲ) ਦੇ ਤਿੰਨ ਮੈਂਬਰਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਮੇਈਬਾਮ ਬ੍ਰੋਨਸਨ ਸਿੰਘ (24), ਯੁਮਨਾਮ ਲਾਨਚੇਨਬਾ (21) ਅਤੇ ਸੌਬਾਮ ਨੋਂਗਪੋਕਨਗਾਂਬਾ ਮੇਇਤੀ (52) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਕਿ ਇੰਫਾਲ ਪੂਰਬ ਦੇ ਬੋਂਗਜਾਂਗ 'ਚ ਇਕ ਵੱਖ ਮੁਹਿੰਮ 'ਚ ਫ਼ੌਜ ਅਤੇ ਮਣੀਪੁਰ ਪੁਲਸ ਨੇ 28.5 ਕਿਲੋਗ੍ਰਾਮ ਦੇ 7 ਵਿਸਫ਼ੋਟਕ ਉਪਕਰਣ ਬਰਾਮਦ ਕੀਤੇ। ਬਿਆਨ 'ਚ ਕਿਹਾ ਗਿਆ ਕਿ ਪਿਛਲੇ ਤਿੰਨ ਮਹੀਨਿਆਂ 'ਚ ਸੁਰੱਖਿਆ ਫ਼ੋਰਸਾਂ ਨੇ ਇਹ ਦੂਜੀ ਵਾਰ ਭਾਰੀ ਮਾਤਰਾ 'ਚ ਵਿਸਫ਼ੋਟਕ ਬਰਾਮਦ ਕੀਤਾ ਹੈ। ਭਾਰਤੀ ਫ਼ੌਜ ਦੇ ਬੰਬ ਨਿਰੋਧਕ ਦਸਤੇ ਨੇ 20 ਜੁਲਾਈ ਨੂੰ ਇੰਫਾਲ ਪੂਰਬ ਦੇ ਸਾਈਚਾਂਗ ਇਥਾਮ ਦੇ ਪਹਾੜੀ ਇਲਾਕਿਆਂ 'ਚ 33 ਕਿਲੋਗ੍ਰਾਮ ਵਿਸਫ਼ੋਟਕ ਬਰਾਮਦ ਕੀਤੇ ਸਨ ਅਤੇ ਉਨ੍ਹਾਂ ਨੂੰ ਨਕਾਰਾ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8