MBBS ਦੇ ਵਿਦਿਆਰਥੀਆਂ ਨੇ ਲੁੱਟੀ ਦੁੱਧ ਦੀ ਵੈਨ, ਪੁਲਸ ਨੇ ਕੀਤੇ ਗ੍ਰਿਫ਼ਤਾਰ
Tuesday, Jul 16, 2024 - 01:15 PM (IST)
ਜੋਧਪੁਰ (ਭਾਸ਼ਾ)- ਰਾਜਸਥਾਨ ਦੇ ਜੋਧਪੁਰ 'ਚ ਦੁੱਧ ਦੀ ਇਕ ਵੈਨ ਲੁੱਟਣ ਦੇ ਦੋਸ਼ 'ਚ ਐੱਮ.ਬੀ.ਬੀ.ਐੱਸ. ਦੇ ਤਿੰਨ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ 2 ਹੋਰ ਦੋਸ਼ੀ ਫਰਾਰ ਹਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਸਤਰੀ ਨਗਰ ਪੁਲਸ ਥਾਣੇ ਦੇ ਇੰਚਾਰਜ (ਐੱਸ.ਐੱਚ.ਓ.) ਦੇਵੇਂਦਰ ਸਿੰਘ ਨੇ ਦੱਸਿਆ ਕਿ ਦੁੱਧ ਦੀ ਵੈਨ ਦੇ ਡਰਾਈਵਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਐਤਵਾਰ ਰਾਤ 5 ਲੋਕਾਂ ਨੇ ਉਸ ਨੂੰ ਧਮਕਾਇਆ, ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਵੈਨ ਤੋਂ ਦੁੱਧ ਦੇ ਕੁਝ ਡੱਬੇ ਅਤੇ ਨਕਦੀ ਲੁੱਟ ਲਈ। ਉਨ੍ਹਾਂ ਕਿਹਾ,''ਅਸੀਂ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਤਿੰਨ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਫਿਰ ਉਨ੍ਹਾਂ ਖ਼ਿਲਾਫ਼ ਲੁੱਟ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਜਾਵੇਗਾ।''
ਇਹ ਵੀ ਪੜ੍ਹੋ : ਕੀਮਤੀ ਸਾਮਾਨ ਕੀਤਾ ਚੋਰੀ, ਜਦੋਂ ਪਤਾ ਲੱਗਾ ਮਸ਼ਹੂਰ ਲੇਖਕ ਦਾ ਘਰ ਹੈ ਤਾਂ ਮੁਆਫ਼ੀ ਮੰਗ ਕੀਤਾ ਵਾਪਸ
ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਐੱਮ.ਬੀ.ਬੀ.ਐੱਸ. ਆਖ਼ਰੀ ਸਾਲ ਦੇ ਵਿਦਿਆਰਥੀ ਵਿਕਾਸ ਬਿਸ਼ਨੋਈ (22), ਤੀਜੇ ਸਾਲ ਦੇ ਵਿਦਿਆਰਥੀ ਮਹੇਸ਼ ਬਿਸ਼ਨੋਈ (22) ਅਤੇ ਓਮ ਪ੍ਰਕਾਸ਼ ਜਾਟ (23) ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਨੌਜਵਾਨ ਇੱਥੇ ਐੱਸ.ਐੱਨ. ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਦੌੜ ਨਿਕਲੇ ਹੋਰ 2 ਦੋਸ਼ੀ ਐੱਸ.ਐੱਨ. ਮੈਡੀਕਲ ਕਾਲਜ ਅਤੇ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਜੋਧਪੁਰ ਦੇ ਵਿਦਿਆਰਥੀ ਹਨ। ਪੁਲਸ ਅਨੁਸਾਰ ਵਿਦਿਆਰਥੀਆਂ ਨੇ ਐੱਮ.ਡੀ.ਐੱਮ. ਹਸਪਤਾਲ ਦੇ ਗੇਟ 'ਤੇ ਦੁੱਧ ਦੀ ਗੱਡੀ ਰੋਕੀ ਅਤੇ ਡਰਾਈਵਰ ਨੂੰ ਬਾਹਰ ਆਉਣ ਨੂੰ ਕਿਹਾ। ਸ਼ਿਕਾਇਤ 'ਚ ਕਿਹਾ ਗਿਆ ਹੈ,''ਜਦੋਂ ਡਰਾਈਵਰ ਵਾਹਨ ਤੋਂ ਬਾਹਰ ਆਇਆ ਤਾਂ ਦੋਸ਼ੀਆਂ ਨੇ ਉਸ ਨਾਲ ਗਲਤ ਰਵੱਈਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਤਿੰਨ ਦੋਸ਼ੀਆਂ ਨੇ ਉਸ ਨੂੰ ਵੈਨ ਦੇ ਪਿੱਛੇ ਧੱਕ ਦਿੱਤਾ, ਜਦੋਂ ਕਿ 2 ਹੋਰ ਕੈਬਿਨ 'ਚ ਦਾਖ਼ਲ ਹੋ ਗਏ ਅਤੇ ਵਾਹਨ ਚਾਲੂ ਕਰ ਲੈ ਗਏ।'' ਆਪਣੀ ਸ਼ਿਕਾਇਤ 'ਚ ਡਰਾਈਵਰ ਨੇ ਕਿਹਾ ਕਿ ਦੋਸ਼ੀਆਂ ਨੇ ਉਸ ਤੋਂ 4600 ਰੁਪਏ ਨਕਦ ਵੀ ਖੋਹ ਲਏ। ਅਧਿਕਾਰੀ ਨੇ ਕਿਹਾ,''ਅਸੀਂ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਘਟਨਾ ਦੀ ਪੁਸ਼ਟੀ ਕੀਤੀ। ਦੋਸ਼ੀਆਂ ਦੀ ਪਛਾਣ ਮੈਡੀਕਲ ਵਿਦਿਆਰਥੀਆਂ ਵਜੋਂ ਹੋਈ।'' ਅਧਿਕਾਰੀ ਨੇ ਕਿਹਾ,''ਅਸੀਂ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਘਟਨਾ ਦੀ ਪੁਸ਼ਟੀ ਕੀਤੀ। ਦੋਸ਼ੀਆਂ ਦੀ ਪਛਾਣ ਮੈਡੀਕਲ ਵਿਦਿਆਰਥੀਆਂ ਵਜੋਂ ਹੋਈ।'' ਸ਼ਿਕਾਇਤ ਮਿਲਣ 'ਤੇ ਪੁਲਸ ਨੇ ਲੁੱਟੀ ਗਈ ਵੈਨ ਦੀ ਭਾਲ ਸ਼ੁਰੂ ਕੀਤੀ ਅਤੇ ਵੈਨ ਲਗਭਗ 5 ਕਿਲੋਮੀਟਰ ਦੂਰ ਖੜ੍ਹੀ ਮਿਲੀ ਅਤੇ ਉਸ 'ਚੋਂ ਦੁੱਧ ਦੇ ਡੱਬੇ ਗਾਇਬ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e