ਕਾਰ-ਸਕੂਟੀ ਦੀ ਭਿਆਨਕ ਟੱਕਰ ''ਚ ਮਾਂ-ਬੇਟੇ ਸਣੇ ਤਿੰਨ ਦੀ ਮੌਤ

Friday, Nov 09, 2018 - 08:42 PM (IST)

ਕਾਰ-ਸਕੂਟੀ ਦੀ ਭਿਆਨਕ ਟੱਕਰ ''ਚ ਮਾਂ-ਬੇਟੇ ਸਣੇ ਤਿੰਨ ਦੀ ਮੌਤ

ਹਿਸਾਰ— ਹਰਿਆਣਾ 'ਚ ਹਿਸਾਰ-ਸਿਰਸਾ ਰੋਡ 'ਤੇ ਕਿਰਤਾਨ ਪਿੰਡ ਦੇ ਨੇੜੇ ਅੱਜ ਅਚਾਨਕ ਇਕ ਕਾਰ ਤੇ ਸਕੂਟੀ ਦੀ ਜ਼ਬਰਦਸਤ ਟੱਕਰ 'ਚ ਮਾਂ-ਬੇਟੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਗੰਗਵਾ ਪਿੰਡ ਨਿਵਾਸੀ ਸਕੂਟੀ ਸਵਾਰ ਪੁਸ਼ਪਾ ਤੇ ਉਸ ਦੇ ਬੇਟੇ ਕ੍ਰਿਸ਼ਨ ਤੇ ਕਾਰ ਦੇ ਡਰਾਈਵਰ ਫਤਿਹਬਾਦ ਨਿਵਾਸੀ ਮੋਹਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ 'ਚ ਸਕੂਟੀ 'ਤੇ ਸਵਾਰ ਪੁਸ਼ਪਾ ਦੀ ਬੇਟੀ ਸੋਨੀਆ ਤੇ ਕਾਰ 'ਚ ਸਵਾਰ ਦੋ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਮ੍ਰਿਤਕਾ ਆਪਣੀ ਬੇਟੀ ਤੇ ਬੇਟੇ ਨਾਲ ਕਿਰਤਾਨ ਪਿੰਡ 'ਚ ਭਾਈ ਦੂਜ ਮਨਾ ਤੇ ਸਕੂਟੀ 'ਤੇ ਪਰਤ ਰਹੀ ਸੀ ਕਿ ਰਸਤੇ 'ਚ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਗਈ।


author

Baljit Singh

Content Editor

Related News