ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਤਿੰਨ ਕਸ਼ਮੀਰੀ ਵਿਦਿਆਰਥੀ ਹੋਏ ਨਾਮਜ਼ਦ

Thursday, Jun 08, 2023 - 01:44 PM (IST)

ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਤਿੰਨ ਕਸ਼ਮੀਰੀ ਵਿਦਿਆਰਥੀ ਹੋਏ ਨਾਮਜ਼ਦ

ਸ਼੍ਰੀਨਗਰ (ਵਾਰਤਾ)- ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਵਿਗਿਆਨ 'ਚ ਸਕੁਰਾ ਐਕਸਚੇਂਜ ਪ੍ਰੋਗਰਾਮ ਦੇ ਅਧੀਨ ਮਸ਼ਹੂਰ ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਹੋਣ ਵਾਲੇ ਵਿਦਿਆਰਥੀਆਂ 'ਚ ਯੂ.ਪੀ.ਐੱਸ., ਮਾਛੀਪੋਰਾ, ਕੁਪਵਾੜਾ ਤੋਂ ਦਾਨਿਸ਼  ਜਾਵੇਦ, ਸਰਕਾਰੀ ਹਾਈ ਸਕੂਲ ਅਖਰਨ, ਕੁਲਗਾਮ ਤੋਂ ਮਹਿਵਿਸ਼ ਰਿਆਜ਼ ਅਤੇ ਬਾਲਕ ਮੱਧ ਸਕੂਲ, ਸ਼ੀਰੀ ਪਾਈਨ, ਬਾਰਾਮੂਲਾ ਤੋਂ ਸ਼ਾਇਦਾ ਬਾਨੋ ਸ਼ਾਮਲ ਹਨ। ਵਿਦਿਆਰਥੀਆਂ ਦੀ ਨਾਮਜ਼ਦਗੀ ਉਨ੍ਹਾਂ ਦੀ ਜ਼ਿਕਰਯੋਗ ਉਪਲੱਬਧੀ ਦਾ ਨਤੀਜਾ ਹੈ, ਕਿਉਂਕਿ ਉਹ ਮਸ਼ਹੂਰ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਅਤੇ ਪ੍ਰਾਜੈਕਟ ਮੁਕਾਬਲੇ (ਐੱਸ.ਐੱਲ.ਈ.ਪੀ.ਸੀ.) 'ਚ ਵੱਖ-ਵੱਖ ਨਵੀਨ ਪ੍ਰਾਜੈਕਟਾਂ ਦੇ ਮਾਧਿਅਮ ਨਾਲ ਆਪਣਾ ਸਥਾਨ ਹਾਸਲ ਕਰ ਕੇ ਦੇਸ਼ ਭਰ ਦੇ ਸੀਨੀਅਰ 60 ਉਮੀਦਵਾਰਾਂ 'ਚ ਸ਼ਾਮਲ ਹੋਏ। 

ਉਨ੍ਹਾਂ ਦੀ ਨਾਮਜ਼ਦਗੀ ਤੋਂ ਬਾਅਦ ਵਿਦਿਆਰਥੀ ਜਾਪਾਨ ਦੀ ਇਕ ਰੋਮਾਂਚਕ ਯਾਤਰਾ 'ਤੇ ਨਿਕਲਣਗੇ। ਭਾਰਤ ਸਰਕਾਰ ਦਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਿੱਲੀ ਤੱਕ ਦਾ ਖਰਚ ਵਹਿਨ ਕਰੇਗਾ, ਜਦੋਂ ਕਿ ਜਾਪਾਨ 'ਚ ਜਾਪਾਨ ਵਿਗਿਆਨ ਵਿਭਾਗ (ਜੇ.ਐੱਸ.ਡੀ.) ਉਨ੍ਹਾਂ ਦੀਆਂ ਸਾਰੀਆਂ ਵਿੱਤੀ ਜ਼ਰੂਰਤਾਂ ਦਾ ਖਿਆਲ ਰੱਖੇਗਾ। ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ, ਵਿਗਿਆਨ 'ਚ ਸਕੁਰਾ ਐਕਸਚੇਂਜ ਪ੍ਰੋਗਰਾਮ ਦੇ ਅਧੀਨ ਸੰਚਾਲਿਤ, ਜਾਪਾਨ ਅਤੇ ਵੱਖ-ਵੱਖ ਏਸ਼ੀਆਈ ਦੇਸ਼ਾਂ ਵਿਚਾਲੇ ਇਕ ਸਹਿਯੋਗੀ ਕੋਸ਼ਿਸ਼ ਹੈ। ਪ੍ਰੋਗਰਾਮ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਅੰਤਰਰਾਸ਼ਟਰੀ ਸਹਿਯੋਗ ਅਤੇ ਸੰਸਕ੍ਰਿਤੀ ਆਦਾਨ-ਪ੍ਰਦਾਨ ਨੂੰ ਉਤਸ਼ਾਹ ਦਿੰਦਾ ਹੈ।


author

DIsha

Content Editor

Related News