ਹਿਮਾਚਲ ਪ੍ਰਦੇਸ਼ ''ਚ 3 ਇੰਚ ਬਰਫ਼ਬਾਰੀ, ਯਾਤਰਾ ਦੌਰਾਨ ਸਾਵਧਾਨੀ ਵਰਤਣ ਸਲਾਹ

Monday, May 08, 2023 - 05:03 PM (IST)

ਹਿਮਾਚਲ ਪ੍ਰਦੇਸ਼ ''ਚ 3 ਇੰਚ ਬਰਫ਼ਬਾਰੀ, ਯਾਤਰਾ ਦੌਰਾਨ ਸਾਵਧਾਨੀ ਵਰਤਣ ਸਲਾਹ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਚੂੜਧਾਰ 'ਚ ਤਿੰਨ ਇੰਚ ਬਰਫ਼ਬਾਰੀ ਹੋਈ ਹੈ। ਸੈਰ-ਸਪਾਟਾ ਅਤੇ ਧਾਰਮਿਕ ਚੂੜਧਾਰ 'ਚ ਮੌਸਮ ਵਾਰ-ਵਾਰ ਬਦਲ ਰਿਹਾ ਹੈ। ਬੀਤੇ ਦਿਨ ਚੂੜਧਾਰ 'ਚ ਸਵੇਰੇ 8 ਵਜੇ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਸੀ। ਧੁੱਪ ਨਿਕਲੀ ਹੋਈ ਸੀ। ਅਚਾਨਕ ਅਸਮਾਨ 'ਚ ਬੱਦਲ ਵਾਲਾ ਮੌਸਮ ਹੋ ਗਿਆ ਅਤੇ 9 ਵਜੇ ਤੋਂ ਬਾਅਦ ਬਰਫ਼ਬਾਰੀ ਸ਼ੁਰੂ ਹੋ ਗਈ, ਜਦੋ ਕਰੀਬ ਡੇਢ ਘੰਟੇ ਤੱਕ ਹੋਈ। ਇਸ ਦੌਰਾਨ ਚੂੜਧਾਰ 'ਚ ਤਿੰਨ ਇੰਚ ਤੱਕ ਤਾਜ਼ਾ ਬਰਫ਼ਬਾਰੀ ਹੋਈ। ਬਰਫ਼ਬਾਰੀ ਤੋਂ ਬਾਅਦ ਚੂੜਧਾਰ ਦਾ ਤਾਪਮਾਨ 2 ਡਿਗਰੀ ਸੈਲਸੀਅਤ ਪਹੁੰਚ ਗਿਆ, ਜਿਸ ਕਾਰਨ ਚੂੜਧਾਰ 'ਚ ਠੰਡ ਦਾ ਪ੍ਰਕੋਪ ਕਾਫ਼ੀ ਵਧ ਗਿਆ। ਸ਼ਨੀਵਾਰ ਦੇਰ ਰਾਤ ਤੱਕ ਚੂੜਧਾਰ ਤੋਂ ਪਹੁੰਚੇ ਕਰੀਬ 150 ਤੋਂ ਵੱਧ ਸ਼ਰਧਾਲੂ ਬਰਫ਼ਬਾਰੀ ਕਾਰਨ ਸਵੇਰੇ ਕਰੀਬ 11 ਵਜੇ ਤੱਕ ਉੱਥੇ ਹੀ ਫਸੇ ਰਹੇ।

PunjabKesari

ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਤੋਂ ਉੱਥੋਂ ਰਵਾਨਾ ਕੀਤਾ ਗਿਆ। ਦੂਜੇ ਪਾਸੇ ਚੂੜੇਸ਼ਵਰ ਸੇਵਾ ਕਮੇਟੀ ਦੇ ਪ੍ਰਬੰਧਕ ਬਾਬੂ ਰਾਮ ਸ਼ਰਮਾ ਨੇ ਦੱਸਿਆ ਕਿ ਕਮੇਟੀ ਵਲੋਂ ਆਯੋਜਿਤ ਕੀਤੀ ਜਾਣ ਵਾਲੀ ਲੰਗਰ ਸੇਵਾ 15 ਮਈ ਤੋਂ ਸ਼ੁਰੂ ਹੋ ਜਾਵੇਗੀ। ਕਮੇਟੀ ਯਾਤਰੀਆਂ ਦੇ ਰੁਕਣ ਦੀ ਵਿਵਸਥਾ ਸੋਮਵਾਰ ਤੋਂ ਹੀ ਸ਼ੁਰੂ ਕਰ ਦੇਵੇਗੀ। ਖ਼ਰਾਬ ਮੌਸਮ ਦਰਮਿਆਨ ਮੰਦਰ ਨਿਆਸ ਦੇ ਮੁਖੀ ਅਤੇ ਐੱਸ.ਡੀ.ਐੱਮ. ਚੌਪਾਲ ਐੱਨ.ਐੱਸ. ਚੌਹਾਨ ਨੇ ਦੱਸਿਆ ਕਿ ਜਲ ਸ਼ਕਤੀ ਵਿਭਾਗ ਦੀ ਟੀਮ ਨਾਲ ਚੂੜਧਾਰ ਪਹੁੰਚੇ। ਉਨ੍ਹਾਂ ਨੇ ਉੱਥੇ ਦੀ ਵਿਵਸਥਾ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਮੇਟੀ ਦੇ ਪ੍ਰਬੰਧਕ ਅਤੇ ਮੰਦਰ ਦੇ ਪੁਜਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਯਾਤਰੀਆਂ ਦੀਆਂ ਸਹੂਲਤਾਂ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਫਿਲਹਾਲ ਚੂੜਧਾਰ 'ਚ ਮੌਸਮ ਖ਼ਰਾਬ ਚੱਲ ਰਿਹਾ ਹੈ। ਵਾਰ-ਵਾਰ ਬਰਫ਼ਬਾਰੀ ਹੋਣ ਕਾਰਨ ਰਸਤੇ 'ਚ ਬਰਫ਼ ਜੰਮ ਰਹੀ ਹੈ, ਜਿਸ ਕਾਰਨ ਯਾਤਰਾ ਜ਼ੋਖ਼ਮਪੂਰਨ ਬਣ ਰਹੀ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਚੂੜਧਾਰ ਯਾਤਰਾ ਸਾਵਧਾਨੀ ਪੂਰਨ ਕਰਨ।


author

DIsha

Content Editor

Related News