ਭੋਪਾਲ ’ਚ ਇਕ ਪ੍ਰਾਈਵੇਟ ਕਾਲਜ ਦੀਆਂ 3 ਕੁੜੀਆਂ ਨਾਲ ਜਬਰ-ਜ਼ਨਾਹ
Friday, Apr 25, 2025 - 09:09 PM (IST)

ਭੋਪਾਲ, (ਭਾਸ਼ਾ)- ਮੱਧ ਪ੍ਰਦੇਸ਼ ਦੇ ਭੋਪਾਲ ’ਚ ਇਕ ਪ੍ਰਾਈਵੇਟ ਕਾਲਜ ਦੀਆਂ ਤਿੰਨ ਕੁੜੀਆਂ ਨਾਲ ਜਬਰ-ਜ਼ਨਾਹ ਤੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੁਲਜ਼ਮਾਂ ਨੇ ਆਪਣੀ ਪਛਾਣ ਲੁਕੋ ਕੇ ਕੁੜੀਆਂ ਨਾਲ ਦੋਸਤੀ ਕੀਤੀ ਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਭੋਪਾਲ ਦੇ ਪੁਲਸ ਕਮਿਸ਼ਨਰ ਐੱਚ. ਸੀ. ਮਿਸ਼ਰਾ ਨੇ ਕਿਹਾ ਕਿ ਇਸ ਅਪਰਾਧ ਸਬੰਧੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜੇ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮੁਲਜ਼ਮਾਂ ’ਚੋਂ ਇਕ ਫਰਹਾਨ ਅਲੀ ਉਰਫ਼ ਫਰਾਜ਼ ਕਾਲਜ ਦਾ ਸਾਬਕਾ ਵਿਦਿਆਰਥੀ ਹੈ। ਉਸ ਨੇ 2 ਸਾਲ ਪਹਿਲਾਂ ਆਪਣੀ ਪਛਾਣ ਲੁਕੋ ਕੇ ਇਕ ਕੁੜੀ ਨਾਲ ਦੋਸਤੀ ਕੀਤੀ ਸੀ। ਉਦੋਂ ਉਹ ਨਾਬਾਲਗ ਸੀ। ਉਸ ਨੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਸਹੇਲੀਆਂ ਨੂੰ ਆਪਣੇ ਦੋ ਦੋਸਤਾਂ ਨਾਲ ਮਿਲਣ ਲਈ ਮਜਬੂਰ ਕੀਤਾ। ਇਸੇ ਤਰ੍ਹਾਂ 2 ਹੋਰ ਕੁੜੀਆਂ ਨਾਲ ਜਬਰ-ਜ਼ਨਾਹ ਕੀਤਾ। ਨਾਲ ਹੀ ਵੀਡੀਓ ਬਣਾ ਕੇ ਬਲੈਕਮੇਲ ਵੀ ਕੀਤਾ।