12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ ! ਬਿਹਾਰ ''ਚ ਇਕ ਵਾਰ ਫ਼ਿਰ ਕੁੜੀਆਂ ਨੇ ਮਾਰੀ ਬਾਜ਼ੀ

Monday, Mar 23, 2026 - 03:47 PM (IST)

12ਵੀਂ ਜਮਾਤ ਦੇ ਨਤੀਜਿਆਂ ਦਾ ਹੋਇਆ ਐਲਾਨ ! ਬਿਹਾਰ ''ਚ ਇਕ ਵਾਰ ਫ਼ਿਰ ਕੁੜੀਆਂ ਨੇ ਮਾਰੀ ਬਾਜ਼ੀ

ਨੈਸ਼ਨਲ ਡੈਸਕ- ਬਿਹਾਰ ਸਕੂਲ ਪ੍ਰੀਖਿਆ ਕਮੇਟੀ (BSEB) ਨੇ ਸੋਮਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਕੁੱਲ 85.19 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਨਤੀਜਿਆਂ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦਿਆਂ ਆਪਣੀ ਸਰਦਾਰੀ ਕਾਇਮ ਰੱਖੀ ਹੈ। ਸੂਬੇ ਦੇ ਸਿੱਖਿਆ ਮੰਤਰੀ ਸੁਨੀਲ ਕੁਮਾਰ ਨੇ ਨਤੀਜੇ ਜਾਰੀ ਕਰਦਿਆਂ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਸੂਬੇ ਵਿੱਚ ਹੋ ਰਹੇ ਸਿੱਖਿਆ ਸੁਧਾਰਾਂ ਦੀ ਜਿੱਤ ਦੱਸਿਆ।

ਬੋਰਡ ਦੇ ਅੰਕੜਿਆਂ ਅਨੁਸਾਰ, ਇਸ ਵਾਰ ਕੁੜੀਆਂ ਦੀ ਪਾਸ ਫ਼ੀਸਦੀ 86.23 ਰਹੀ, ਜਦਕਿ ਮੁੰਡਿਆਂ ਦੀ ਪਾਸ ਫ਼ੀਸਦੀ 84.29 ਦਰਜ ਕੀਤੀ ਗਈ ਹੈ। 12ਵੀਂ ਦੀ ਪ੍ਰੀਖਿਆ ਵਿੱਚ ਇਸ ਸਾਲ ਕੁੱਲ 13.17 ਲੱਖ ਪ੍ਰੀਖਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ 6.75 ਲੱਖ ਕੁੜੀਆਂ ਅਤੇ 6.42 ਲੱਖ ਮੁੰਡੇ ਸਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ ਗੁਆਂਢੀ ਮੁਲਕ ਦਾ ਹੋਇਆ ਬੁਰਾ ਹਾਲ

ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਚੋਟੀ ਦੇ 26 ਵਿਦਿਆਰਥੀਆਂ (ਟਾਪਰਾਂ) ਵਿੱਚੋਂ 19 ਕੁੜੀਆਂ ਹਨ, ਜਦਕਿ 7 ਮੁੰਡੇ ਟਾਪਰਾਂ 'ਚ ਆਪਣੀ ਥਾਂ ਬਣਾ ਸਕੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਅੰਕੜਾ ਦਰਸਾਉਂਦਾ ਹੈ ਕਿ ਸੂਬੇ ਦੀਆਂ ਧੀਆਂ ਪੜ੍ਹਾਈ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ।

ਬਿਹਾਰ ਬੋਰਡ ਨੇ ਲਗਾਤਾਰ ਅੱਠਵੀਂ ਵਾਰ ਰਿਕਾਰਡ ਸਮੇਂ ਵਿੱਚ ਨਤੀਜੇ ਐਲਾਨ ਕੇ ਦੇਸ਼ ਭਰ ਵਿੱਚ ਮਿਸਾਲ ਪੈਦਾ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਿਰਫ਼ 25 ਦਿਨਾਂ ਦੇ ਅੰਦਰ ਮੁਲਾਂਕਣ ਪ੍ਰਕਿਰਿਆ ਨੂੰ ਪੂਰਾ ਕਰ ਲਿਆ ਗਿਆ ਸੀ। ਪ੍ਰੀਖਿਆਵਾਂ 2 ਫਰਵਰੀ ਤੋਂ 13 ਫਰਵਰੀ 2026 ਤੱਕ ਚੱਲੀਆਂ ਸਨ। ਸਿੱਖਿਆ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰੀਖਿਆ ਲੈਣ ਤੋਂ ਲੈ ਕੇ ਨਤੀਜੇ ਤਿਆਰ ਕਰਨ ਤੱਕ ਦੀ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਰਹੀ ਹੈ। ਉਨ੍ਹਾਂ ਨੇ ਬੋਰਡ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਸਮੇਂ ਸਿਰ ਨਤੀਜਾ ਤਿਆਰ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News