ਤਿੰਨ ਤਲਾਕ ਸਬੰਧੀ ਬਿੱਲ ਦੇ ਖਰੜੇ ''ਤੇ ਸਹਿਮਤੀ ਪ੍ਰਗਟਾਉਣ ਵਾਲਾ ਪਹਿਲਾ ਸੂਬਾ ਬਣਿਆ ਉੱਤਰ ਪ੍ਰਦੇਸ਼

Thursday, Dec 07, 2017 - 06:15 PM (IST)

ਤਿੰਨ ਤਲਾਕ ਸਬੰਧੀ ਬਿੱਲ ਦੇ ਖਰੜੇ ''ਤੇ ਸਹਿਮਤੀ ਪ੍ਰਗਟਾਉਣ ਵਾਲਾ ਪਹਿਲਾ ਸੂਬਾ ਬਣਿਆ ਉੱਤਰ ਪ੍ਰਦੇਸ਼

ਲਖਨਊ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਨੇ ਤਿੰਨ ਤਲਾਕ ਨੂੰ ਲੈ ਕੇ ਕੇਂਦਰ ਦੇ ਤਜਵੀਜ਼ਤ ਬਿੱਲ ਦੇ ਖਰੜੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਅਜਿਹਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਸੂਬਾ ਸਰਕਾਰ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਕੱਲ ਸ਼ਾਮ ਹੋਈ ਸੂਬਾ ਮੰਤਰੀ ਕੈਬਨਿਟ ਦੀ ਬੈਠਕ ਵਿਚ ਉਪਰੋਕਤ ਖਰੜੇ 'ਤੇ ਸਹਿਮਤੀ ਜ਼ਾਹਿਰ ਕੀਤੀ ਗਈ। ਖਰੜੇ 'ਚ ਤਿੰਨ ਤਲਾਕ ਜਾਂ ਤਲਾਕ-ਏ-ਬਿਦੀਅਤ ਨੂੰ ਗੈਰ-ਜ਼ਮਾਨਤੀ ਜੁਰਮ ਕਰਾਰ ਦਿੰਦੇ ਹੋਏ ਇਸ ਦੇ ਦੋਸ਼ੀ ਨੂੰ 3 ਸਾਲ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਤਿੰਨ ਤਲਾਕ ਦੇਣ 'ਤੇ ਪਤਨੀ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਖਰਚਾ ਵੀ ਦੇਣਾ ਹੋਵੇਗਾ।
ਸੂਬਾ ਸਰਕਾਰ ਦੇ ਬੁਲਾਰੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਇਥੇ ਦੱਸਿਆ ਕਿ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਇਹ ਖਰੜਾ ਭੇਜਦੇ ਹੋਏ 10 ਦਸੰਬਰ ਤਕ ਇਸ 'ਤੇ ਰਾਏ ਦੇਣ ਲਈ ਕਿਹਾ ਸੀ। ਕੈਬਨਿਟ ਦੀ ਸਹਿਮਤੀ ਮਿਲਣ ਮਗਰੋਂ ਇਸ ਨੂੰ ਵਾਪਸ ਕੇਂਦਰ ਕੋਲ ਭੇਜ ਦਿੱਤਾ ਜਾਵੇਗਾ।


Related News