‘ਸਪਾਈਨਲ ਮਸਕੁਲਰ ਏਟ੍ਰੋਫੀ’ ਨਾਲ ਪੀੜਤ 3 ਬੱਚਿਆਂ ਨੂੰ ਮਿਲੀ 16-16 ਕਰੋੜ ਦੀ ਦਵਾਈ

06/18/2021 9:35:12 AM

ਬੈਂਗਲੁਰੂ- ਕਰਨਾਟਕ 'ਚ ਸਪਾਈਨਲ ਮਸਕੁਲਰ ਏਟ੍ਰੋਫੀ ਨਾਲ ਪੀੜਤ 3 ਬੱਚਿਆਂ ਨੂੰ ਵੀਰਵਾਰ ਨੂੰ ਹਮਦਰਦ ਸਬੰਧੀ ਪ੍ਰੋਗਰਾਮ ਦੇ ਤਹਿਤ ਹਰੇਕ ਨੂੰ 16-16 ਕਰੋੜ ਰੁਪਏ ਦੀ ਦਵਾਈ ਮਿਲੀ। ਬੈਪਟਿਸਟ ਹਸਪਤਾਲ ਦੇ ਇਕ ਡਾਕਟਰ ਨੇ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਮਲਾਹ ਲਈ ਲਕਸ਼ਮੀ ਦਾ ਅਵਤਾਰ ਹੈ ‘ਗੰਗਾ’, ਨਦੀ ਕੰਢੇ ਲੱਕੜ ਦੇ ਬਕਸੇ ’ਚੋਂ ਮਿਲੀ ਨਵਜੰਮੀ ਬੱਚੀ

ਹਸਪਤਾਲ ਦੇ ਡਾਕਟਰ ਆਨ ਏਗਨੈੱਸ ਮੈਥਿਊ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸੇ ਤਰ੍ਹਾਂ ਦੀ ਬੀਮਾਰੀ ਨਾਲ ਪੀੜਤ 3 ਹੋਰਨਾਂ ਬੱਚਿਆਂ ਨੂੰ ਹੋਰ ਦਵਾਈਆਂ ਮਿਲਣਗੀਆਂ ਜਿਨ੍ਹਾਂ ਦੀ ਕੀਮਤ ਲਗਭਗ 70 ਲੱਖ ਰੁਪਏ ਹੋਵੇਗੀ। ਮੈਥਿਊ ਨੇ ਦੱਸਿਆ ਕਿ ਲੱਕੀ ਡ੍ਰਾ ਦੇ ਤਹਿਤ ਇਨ੍ਹਾਂ ਤਿੰਨੇ ਬੱਚਿਆਂ ਨੂੰ ‘ਜੋਲਗੇਂਜਮਾ’ ਥੈਰੇਪੀ ਮਿਲੀ ਅਤੇ ਹਰੇਕ ਖੁਰਾਕ ਦੀ ਕੀਮਤ 16 ਕਰੋੜ ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ 2 ਮਰੀਜ਼ ਹੈਦਰਾਬਾਦ ਦੇ ਹਨ ਜਦੋਂਕਿ ਇਕ ਬੈਂਗਲੁਰੂ ਦਾ ਹੈ।

ਇਹ ਵੀ ਪੜ੍ਹੋ : ਡਾਕਟਰਾਂ ਨੇ ਕੀਤਾ ਮਿ੍ਰਤਕ ਐਲਾਨ, ਯਮਰਾਜ ਤੋਂ ਬੱਚਾ ਖੋਹ ਲਿਆਈ ਮਾਂ


DIsha

Content Editor

Related News