ਤਾਲਾਬ ਦੇ ਕੋਲ ਮਿੱਟੀ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ, CM ਯੋਗੀ ਨੇ ਜਤਾਇਆ ਸੋਗ

Friday, Jan 01, 2021 - 02:05 AM (IST)

ਤਾਲਾਬ ਦੇ ਕੋਲ ਮਿੱਟੀ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ, CM ਯੋਗੀ ਨੇ ਜਤਾਇਆ ਸੋਗ

ਆਗਰਾ - ਆਗਰਾ ਦੇ ਸਿਕੰਦਰਾ ਥਾਣਾ ਖੇਤਰ ਵਿੱਚ ਮਿੱਟੀ ਦੀ ਢਾਹ ਡਿੱਗਣ ਨਾਲ 12 ਬੱਚੇ ਦਬ ਗਏ। ਬੱਚੇ ਖੇਡਣ ਲਈ ਤਾਲਾਬ ਦੇ ਕੋਲ ਬਣੇ ਖੱਡੇ ਵਿੱਚ ਪੁੱਜੇ ਸਨ ਉਦੋਂ ਉਨ੍ਹਾਂ 'ਤੇ ਅਚਾਨਕ ਮਿੱਟੀ ਦੀ ਢਾਹ ਡਿੱਗ ਪਈ। ਇਸ ਦਰਦਨਾਕ ਘਟਨਾ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ।

ਢਾਹ ਡਿੱਗਦੇ ਹੀ ਪਿੰਡ ਵਿੱਚ ਭਾਜੜ ਮੱਚ ਗਈ। ਇਨ੍ਹੇ ਵਿੱਚ ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜੇ.ਸੀ.ਬੀ. ਸੱਦ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਕਰਾਇਆ। ਜੇ.ਸੀ.ਬੀ. ਦੀ ਮਦਦ ਨਾਲ ਮਲਬੇ ਵਿੱਚ ਦਬੇ 7 ਬੱਚਿਆਂ ਨੂੰ ਬਾਹਰ ਕੱਢਿਆ ਗਿਆ, ਜਦੋਂ ਕਿ ਹੋਰ ਬੱਚਿਆਂ ਦੀ ਭਾਲ ਜਾਰੀ ਹੈ।

ਜਖ਼ਮੀ ਬੱਚੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਵਿੱਚ ਰੋਸ ਦਾ ਮਾਹੌਲ ਹੈ। ਜੇ.ਸੀ.ਬੀ. ਦੇਰ ਨਾਲ ਪੁੱਜਣ ਕਾਰਨ ਪਿੰਡ ਵਾਸੀਆਂ ਵਿੱਚ ਕਾਫੀ ਨਰਾਜ਼ਗੀ ਰਹੀ। ਉਥੇ ਹੀ, ਐੱਸ.ਡੀ.ਐੱਮ. ਸੁਮਿਤ ਸਿੰਘ ਨੇ ਦੱਸਿਆ, 7 ਬੱਚੇ ਖੇਡਦੇ ਹੋਏ ਮਿੱਟੀ ਵਿੱਚ ਦਬ ਗਏ, ਰੈਸਕਿਊ ਟੀਮ ਨੇ ਉਨ੍ਹਾਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। 3 ਬੱਚਿਆਂ ਦੀ ਮੌਤ ਦੀ ਸੂਚਨਾ ਹੈ।

ਦੂਜੇ ਪਾਸੇ, ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਹਾਦਸੇ ਵਿੱਚ ਬੱਚਿਆਂ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ ਹ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਇਲਾਜ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


author

Inder Prajapati

Content Editor

Related News