ਬਿਹਾਰ ’ਚ ਇਕ ਘਰ ਦੇ ਬਾਹਰੋਂ ਮਿਲੇ 3 ਬੰਬ
Thursday, Apr 03, 2025 - 08:29 PM (IST)

ਅਰਰੀਆ, (ਭਾਸ਼ਾ)- ਬਿਹਾਰ ਦੇ ਅਰਰੀਆ ਜ਼ਿਲੇ ’ਚ ਇਕ ਘਰ ਦੇ ਬਾਹਰੋਂ 3 ਬੰਬ ਬਰਾਮਦ ਹੋਏ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਰਾਤ ਬੈਰਗਾਛੀ ਥਾਣਾ ਖੇਤਰ ਦੇ ਬੋਚੀ ਪਿੰਡ ਵਿਚ ਇਕ ਘਰ ਦੇ ਬਾਹਰ ਇਕ ਬੈਗ ਵਿਚ ਇਹ ਬੰਬ ਰੱਖੇ ਗਏ ਸਨ।
ਪੁਲਸ ਨੂੰ ਸ਼ੱਕ ਹੈ ਕਿ ਜ਼ਮੀਨੀ ਵਿਵਾਦ ਤੋਂ ਬਾਅਦ ਲੋਕਾਂ ਨੂੰ ਡਰਾਉਣ ਲਈ ਅਜਿਹੀ ਹਰਕਤ ਕੀਤੀ ਗਈ ਸੀ। ਇਸ ਘਟਨਾ ਦੇ ਸਬੰਧ ਵਿਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਲੋਕ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਪਿੰਡ ਵਿਚ ਕਿਸੇ ਜ਼ਮੀਨ ਨੂੰ ਲੈ ਕੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਮੰਗਲਵਾਰ ਨੂੰ ਉਨ੍ਹਾਂ ਵਿਚਕਾਰ ਮਾਮੂਲੀ ਝੜਪ ਹੋਈ ਸੀ।