ਇਨਾਮੀ ਮਹਿਲਾ ਨਕਸਲੀ ਸਮੇਤ ਤਿੰਨ ਗ੍ਰਿਫ਼ਤਾਰ

Monday, Aug 26, 2024 - 02:29 PM (IST)

ਇਨਾਮੀ ਮਹਿਲਾ ਨਕਸਲੀ ਸਮੇਤ ਤਿੰਨ ਗ੍ਰਿਫ਼ਤਾਰ

ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਜਗਰਗੁੰਡਾ ਥਾਣਾ ਖੇਤਰ ਦੇ ਬੇਦਰੇ ਕੈਂਪ ਅਤੇ ਨੇੜੇ-ਤੇੜੇ ਜੰਗਲਾਤ ਖੇਤਰ ਤੋਂ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਜ਼ਿਲ੍ਹਾ ਫ਼ੋਰਸ ਦੀ ਸਾਂਝੀ ਪਾਰਟੀ ਨੇ ਘੇਰਾਬੰਦੀ ਕਰ ਕੇ 2 ਲੱਖ ਦੀ ਇਨਾਮੀ ਔਰਤ ਸਮੇਤ ਤਿੰਨ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਫ਼ੋਰਸਾਂ ਨੇ ਐਤਵਾਰ ਨੂੰ ਜਗਰਗੁੰਡਾ ਏਰੀਆ ਕਮੇਟੀ ਸੀ.ਐੱਨ.ਐੱਮ. ਮੈਂਬਰ ਉਈਕਾ ਮੋਟੀ (20) ਪਿਤਾ ਕੋਆ ਅਤੇ ਮਿਲੀਸ਼ੀਆ ਮੈਂਬਰ ਡੋਡੀ ਭੀਮਾ (21) ਪਿਤਾ ਬਧਰੂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੋਹਾਂ ਨੇ ਥੈਲੇ ਤੋਂ 2 ਜਿਲੇਟਿਨ ਰਾਡ, ਇਕ ਮੀਟਰ ਕੋਡਰੈਕਸ ਵਾਇਰ, ਇਕ ਬੀਜੀਐੱਲ ਸੈੱਲ, 100 ਗ੍ਰਾਮ ਬਾਰੂਦ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਸੁਰੱਖਿਆ ਫ਼ੋਰਸ ਦੀ ਇਕ ਹੋਰ ਟੁਕੜੀ ਨੇ ਜਗਰਗੁੰਡਾ-ਕੁਦੇੜ ਮਾਰਗ 'ਤੇ ਸਿੰਗਾਵਰਮ ਮੋੜ 'ਤੇ ਤੇਲਾਮ ਗੁੱਜਾ (35) ਪਿਤਾ ਤੇਲਾਮ ਹੁੰਡਾ ਨੂੰ ਵੀ ਫੜਿਆ ਹੈ। ਉਹ ਨਕਸਲ ਸੰਗਠਨ 'ਚ ਡੀ.ਏ.ਕੇ.ਐੱਮ.ਐੱਸ. ਮੈਂਬਰ ਦੇ ਅਹੁਦੇ 'ਤੇ ਕੰਮ ਕਰ ਰਿਹਾ ਸੀ। ਉਸ ਦੇ ਥੈਲੇ 'ਚੋਂ 2 ਜਿਲੇਟਿਨ ਰਾਡ, ਇਕ ਮੀਟਰ ਕੋਡਰੈਕਸ ਵਾਇਰ, ਤਿੰਨ ਮੀਟਰ ਬਿਜਲੀ ਤਾਰ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News