ਪੱਤਰਕਾਰਾਂ ਨੂੰ ਆਨਲਾਈਨ ਧਮਕੀ ਦਾ ਮਾਮਲਾ, ਕਸ਼ਮੀਰ ’ਚ 7 ਥਾਵਾਂ ’ਤੇ ਪੁਲਸ ਦੀ ਛਾਪੇਮਾਰੀ
Friday, Nov 25, 2022 - 03:36 PM (IST)

ਸ਼੍ਰੀਨਗਰ/ਕਿਸ਼ਤਵਾੜ, (ਅਰੀਜ, ਅਜੇ)– ਪੁਲਸ ਨੇ ਵਾਦੀ ਦੇ ਪੱਤਰਕਾਰਾਂ ਨੂੰ ਕਥਿਤ ਆਨਲਾਈਨ ਧਮਕੀ ਦੇ ਸਿਲਸਿਲੇ ਵਿਚ ਵੀਰਵਾਰ ਨੂੰ ਸ਼੍ਰੀਨਗਰ ਪੁਲਵਾਮਾ ਅਤੇ ਬਡਗਾਮ ਜ਼ਿਲਿਆਂ ਵਿਚ 7 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿਚ ਸ਼੍ਰੀਨਗਰ ਦੇ ਪੱਤਰਕਾਰ ਸ਼ੌਕਤ ਏ ਮੋਟਾ, ਸ਼੍ਰੀਨਗਰ ਦੇ ਵਕੀਲ ਖਾਕਸਾਰ ਨਦੀਬ ਅਦਨਾਨ ਅਤੇ ਪਾਂਪੋਰ ਦੇ ਹਾਜੀ ਹਯਾਤ ਦਾ ਘਰ ਅਤੇ ਸ਼੍ਰੀਨਗਰ ਵਿਚ ਉਨ੍ਹਾਂ ਦਾ ਦਫਤਰ (ਕਸ਼ਮੀਰ ਰੀਡਰ) ਬਡਗਾਮ ਵਿਚ ਇਸ਼ਫਾਕ ਰੇਸ਼ੀ, ਆਸਿਫ ਡਾਰ (ਵਿਦੇਸ਼ ਵਿਚ ਸਥਿਤ) ਅਤੇ ਸ਼੍ਰੀਨਗਰ ਵਿਚ ਸਾਕਿਬ ਹੁਸੈਨ ਮਾਗਲੂ ਦਾ ਘਰ ਸ਼ਾਮਲ ਹਨ।
ਅਧਿਕਾਰੀ ਨੇ ਕਿਹਾ ਕਿ ਪਹਿਲਾਂ ਦੇ ਛਾਪਿਆਂ ਤੋਂ ‘ਲੀਡ’ ਦੇ ਆਧਾਰ ’ਤੇ ਤਲਾਸ਼ੀ ਲਈ ਗਈ। ਅਧਿਕਾਰੀ ਨੇ ਿਕਹਾ ਕਿ ਕੁਝ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੀ ਤਲਾਸ਼ੀ ਪਹਿਲਾਂ ਲਈ ਗਈ ਸੀ, ਉਨ੍ਹਾਂ ਨੂੰ ਹਰ ਦਿਨ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਕੁਝ ਟਿਕਾਣਿਆਂ ਤੋਂ ਟੀਮ ਮੋਬਾਇਲ ਫੋਨ, ਏ. ਟੀ. ਐੱਮ., ਪੈਨ ਕਾਰਡ, ਪਾਸਬੁੱਕ ਆਦਿ ਆਪਣੇ ਨਾਲ ਲੈ ਗਈ ਹੈ।