ਯੂ. ਪੀ. ਦੇ ਮੰਤਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ

11/25/2017 9:03:42 AM

ਇਲਾਹਾਬਾਦ — ਉੱਤਰ ਪ੍ਰਦੇਸ਼ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੰਦਗੋਪਾਲ ਗੁਪਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਸ ਮੁਖੀ ਐੱਸ. ਐੱਮ. ਮੀਣਾ ਨੇ ਸ਼ੁੱਕਰਵਾਰ ਇਥੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰ ਕੇ ਧਮਕੀ ਦੇਣ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  ਪੁਲਸ ਮੰਤਰੀ ਦੀ ਪਤਨੀ ਅਭਿਲਾਸ਼ਾ ਗੁਪਤਾ ਦੇ ਫੇਸਬੁੱਕ ਅਕਾਊਂਟ 'ਤੇ ਆਈ ਇਸ ਧਮਕੀ ਨੂੰ ਭੇਜਣ ਵਾਲੇ ਨੂੰ ਲੱਭ ਰਹੀ ਹੈ। 
ਅਭਿਲਾਸ਼ਾ ਭਾਜਪਾ ਵਲੋਂ ਲਖਨਊ ਦੇ ਮੇਅਰ ਦੇ ਅਹੁਦੇ ਲਈ ਚੋਣ ਲੜ ਰਹੀ ਹੈ। ਨੰਦਗੋਪਾਲ ਗੁਪਤਾ 'ਤੇ 5 ਸਾਲ ਪਹਿਲਾਂ ਵੀ ਹਮਲਾ ਹੋਇਆ ਸੀ। ਉਦੋਂ 2 ਵਿਅਕਤੀ ਮਾਰੇ ਗਏ ਸਨ ਅਤੇ ਖੁਦ ਗੁਪਤਾ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ।


Related News