ਆਂਧਰਾ ਪ੍ਰਦੇਸ਼ ’ਚ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ
Sunday, Oct 02, 2022 - 01:16 PM (IST)
ਹੈਦਰਾਬਾਦ– ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ’ਚ ਚੱਕਰਵਾਤੀ ਤੂਫ਼ਾਨ ਦਾ ਖਤਰਾ ਮੰਡਰਾ ਰਿਹਾ ਹੈ। ਇਸ ਤੂਫਾਨ ਦਾ ਘੇਰਾ ਪੱਛਮੀ ਮੱਧ ਬੰਗਾਲ ਦੀ ਖਾੜੀ ’ਤੇ ਸਮੁੰਦਰ ਤਲ ਤੋਂ 5.1 ਕਿਲੋਮੀਟਰ ਉੱਪਰ ਤੱਕ ਫੈਲਿਆ ਹੋਇਆ ਹੈ। ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਦੇ ਅਨੁਸਾਰ, ਆਂਧਰਾ ਪ੍ਰਦੇਸ਼ ਦੇ ਤੱਟ ਤੋਂ ਪੱਛਮੀ-ਮੱਧ ਬੰਗਾਲ ਦੀ ਖਾੜੀ ’ਤੇ ਚੱਕਰਵਾਤੀ ਤੂਫਾਨ ਮੰਡਰਾ ਰਿਹਾ ਹੈ ਅਤੇ ਇਹ ਰਾਇਲਸੀਮਾ ਅਤੇ ਦੱਖਣੀ ਅੰਦਰੂਨੀ ਕਰਨਾਟਕ ਤੱਕ ਤੱਟਵਰਤੀ ਕਰਨਾਟਕ ਤੱਕ ਵੀ ਆਪਣਾ ਅਸਰ ਵਿਖਾਉਣ ਵਾਲਾ ਹੈ, ਕਿਉਂਕਿ ਇਹ ਸਮੁੰਦਰੀ ਤਲ ਤੋਂ 4.5 ਕਿਲੋਮੀਟਰ ਉੱਪਰ ਤਕ ਫੈਲਿਆ ਹੋਇਆ ਹੈ। ਉਚਾਈ ਦੇ ਨਾਲ ਦੱਖਣ-ਪੱਛਮ ਵੱਲ ਝੁਕ ਰਿਹਾ ਹੈ। ਬੁਲੇਟਿਨ ਦੇ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ, ਉੱਤਰ-ਪੂਰਬੀ ਅਤੇ ਪੂਰਬੀ-ਮੱਧ ਬੰਗਾਲ ਦੀ ਖਾੜੀ ਦੇ ਨਾਲ ਲੱਗਦੇ ਖੇਤਰਾਂ ’ਚ ਚੱਕਰਵਾਤ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।