ਦਿੱਲੀ ਦੇ 150 ਸਕੂਲਾਂ ਨੂੰ ਆਖ਼ਕਾਰ ਕਿੱਥੋਂ ਭੇਜੇ ਗਏ ਸਨ ਧਮਕੀ ਭਰੇ ਈਮੇਲ? IP ਅਡਰੈੱਸ ਤੋਂ ਹੋਇਆ ਖ਼ੁਲਾਸਾ

05/22/2024 1:21:27 PM

ਨਵੀਂ ਦਿੱਲੀ- ਦਿੱਲੀ ਅਤੇ ਨੋਇਡਾ ਵਿਚ 1 ਮਈ ਨੂੰ ਕਰੀਬ 150 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਵਾਲਾ ਈਮੇਲ ਭੇਜਿਆ ਗਿਆ ਸੀ। ਜਿਸ ਮਗਰੋਂ ਸਕੂਲਾਂ ਵਿਚ ਹਫੜਾ-ਦਫੜੀ ਮਚ ਗਈ ਸੀ। ਹੁਣ ਜਾਂਚ ਵਿਚ ਪਤਾ ਲੱਗਾ ਹੈ ਕਿ ਧਮਕੀ ਭਰੇ ਈਮੇਲ ਦਾ ਆਈਪੀ ਅਡਰੈੱਸ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਦਾ ਸੀ। ਆਈਪੀ ਅਡਰੈੱਸ ਤੋਂ ਪਤਾ ਲੱਗਾ ਕਿ ਦਿੱਲੀ-NCR ਨੂੰ ਇਹ ਮੇਲ ਬੁਡਾਪੇਸਟ ਤੋਂ ਭੇਜੇ ਗਏ ਸਨ। ਫਿਲਹਾਲ ਦਿੱਲੀ ਪੁਲਸ ਹੰਗਰੀ ਦੀ ਜਾਂਚ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ। ਅੱਤਵਾਦੀਆਂ ਨੇ ਜਿਸ ਮੇਲ ਸਰਵਰ mail.ru ਦਾ ਇਸਤੇਮਾਲ ਕੀਤਾ ਸੀ, ਉਹ ਰੂਸ ਦਾ ਸੀ। ਰੂਸ ਤੋਂ ਪੁਲਸ ਨੂੰ ਇੰਟਰਪੋਲ ਜ਼ਰੀਏ ਕਈ ਜਾਣਕਾਰੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਪਤਾ ਲੱਗਾ ਕਿ ਧਮਕੀ ਭਰਿਆ ਮੇਲ ਦਾ ਆਈਪੀ ਅਡਰੈੱਸ ਬੁਡਾਪੇਸਟ ਦਾ ਹੈ।

1 ਮਈ ਨੂੰ ਦਿੱਲੀ-NCR ਦੇ ਕਰੀਬ 150 ਸਕੂਲਾਂ ਨੂੰ ਬੰਬ ਦੀ ਅਫ਼ਵਾਹ ਵਾਲਾ ਈਮੇਲ ਭੇਜਿਆ ਗਿਆ ਸੀ। ਇਹ ਮੇਲ ਭੇਜਣ ਲਈ ਇਕ ਰੂਸੀ ਈਮੇਲ ਸਰਵਿਸ ਦਾ ਇਸਤੇਮਾਲ ਕੀਤਾ ਗਿਆ ਸੀ। ਇਹ ਸਰਵਿਸ ਯੂਜ਼ਰਸ ਨੂੰ ਆਪਣੀ ਪਛਾਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੁਕਾਉਣ ਵਿਚ ਮਦਦ ਕਰਦੀ ਹੈ। ਈਮੇਲ ਮਿਲਣ ਮਗਰੋਂ ਪੁਲਸ ਨੇ ਸਾਰੇ ਸਕੂਲਾਂ ਵਿਚ ਜਾ ਕੇ ਸਰਚ ਆਪ੍ਰੇਸ਼ਨ ਨੂੰ ਅੰਜਾਮ ਦਿੱਤ। ਪੁਲਸ ਡੌਗ ਅਤੇ ਬੰਬ ਦਸਤੇ ਨਾਲ ਸਕੂਲਾਂ ਵਿਚ ਪਹੁੰਚੀ। ਬਾਅਦ ਵਿਚ ਪਤਾ ਲੱਗਾ ਕਿ ਧਮਕੀ ਭਰਿਆ ਈਮੇਲ ਫਰਜ਼ੀ ਸੀ, ਜਿਸ ਤੋਂ ਬਾਅਦ ਪੁਲਸ ਨੇ ਪਰਿਵਾਰਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਸੀ।

ਪੁਲਸ ਨੇ ਦੱਸਿਆ ਕਿ ਈਮੇਲ ਭੇਜਣ ਵਿਚ ਡਾਰਕ ਵੈੱਬ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਡਾਰਕ ਵੈੱਬ ਦੀ ਵਜ੍ਹਾ ਤੋਂ ਪੁਲਸ ਲਈ ਈਮੇਲ ਭੇਜਣ ਵਾਲੇ ਨੂੰ ਲੱਭ ਸਕਣਾ ਮੁਸ਼ਕਲ ਹੋ ਜਾਂਦਾ। savariim@mail.ru ਨੇ ਟੈਂਪਲ ਨਾਮ ਦੀ ਇਕ ਮੁਫਤ ਈਮੇਲ ਸੇਵਾ ਦੀ ਵਰਤੋਂ ਕੀਤੀ, ਜੋ ਅਸਥਾਈ ਈਮੇਲ ਪਤੇ ਪ੍ਰਦਾਨ ਕਰਦੀ ਹੈ 'ਜੋ 1 ਘੰਟੇ ਬਾਅਦ ਖਤਮ ਹੋ ਜਾਂਦੀ ਹੈ'।


Tanu

Content Editor

Related News