ਤਾਮਿਲਨਾਡੂ 'ਚ CAA ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਹਜ਼ਾਰਾਂ ਮੁਸਲਮਾਨ

Wednesday, Feb 19, 2020 - 03:15 PM (IST)

ਤਾਮਿਲਨਾਡੂ 'ਚ CAA ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਹਜ਼ਾਰਾਂ ਮੁਸਲਮਾਨ

ਚੇੱਨਈ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਦੇਸ਼ 'ਚ ਹੁਣ ਵੀ ਪ੍ਰਦਰਸ਼ਨ ਜਾਰੀ ਹੈ। ਅੱਜ ਭਾਵ ਬੁੱਧਵਾਰ ਨੂੰ ਚੇੱਨਈ 'ਚ ਸੂਬਾ ਸਕੱਤਰੇਤ ਦੇ ਕੋਲ ਸੜਕ 'ਤੇ ਇੱਕਠੇ ਹੋਏ ਹਜ਼ਾਰਾਂ ਲੋਕਾਂ ਨੇ ਰਾਸ਼ਟਰੀ ਗੀਤ ਗਾਇਆ। ਦੱਸ ਦੇਈਏ ਕਿ ਇਹ ਲੋਕ ਸੀ.ਏ.ਏ, ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐੱਨ.ਆਰ.ਸੀ) ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐੱਨ.ਪੀ.ਆਰ) ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਸੜਕਾਂ 'ਤੇ ਉਤਰੇ ਹਾਜ਼ਾਰਾਂ ਲੋਕਾਂ ਨੇ ਕੇਂਦਰ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਸਕੱਤਰੇਤ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਸਮਾਜਿਕ ਸੰਸਥਾਵਾਂ ਅਤੇ ਮੁਸਲਿਮ ਸਮਾਜ ਦੇ ਲੋਕਾਂ ਨੇ ਹਿੱਸਾ ਲਿਆ।

ਦੱਸਣਯੋਗ ਹੈ ਕਿ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਇਹ ਸਾਰੇ ਲੋਕ ਬੁੱਧਵਾਰ ਸਵੇਰੇ ਚੇੱਨਈ ਦੇ ਵਾਲਾਜਾਹ ਰੋਡ 'ਤੇ ਇੱਕਠੇ ਹੋਏ ਸੀ। ਇਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ 'ਚ ਇਨ੍ਹਾਂ ਲੋਕਾਂ ਨੇ ਸਕੱਤਰੇਤ ਵੱਲੋਂ ਮਾਰਚ ਕੱਢਿਆ। ਲੋਕਾਂ ਨੇ ਸੀ.ਏ.ਏ, ਐੱਨ.ਆਰ.ਸੀ ਅਤੇ ਐੱਨ.ਪੀ.ਆਰ ਦੀ ਪ੍ਰਕਿਰਿਆ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਸੀ।

PunjabKesari


author

Iqbalkaur

Content Editor

Related News