ਕਿਸਾਨਾਂ ਨਾਲ ਫਰਜੀਵਾੜਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਪਟੇਲ

Thursday, Oct 21, 2021 - 10:23 PM (IST)

ਕਿਸਾਨਾਂ ਨਾਲ ਫਰਜੀਵਾੜਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ: ਪਟੇਲ

ਭੋਪਾਲ - ਮੱਧ ਪ੍ਰਦੇਸ਼ ਦੇ ਕਿਸਾਨ-ਕਲਿਆਣ ਅਤੇ ਖੇਤੀਬਾੜੀ ਵਿਕਾਸ ਮੰਤਰੀ ਕਮਲ ਪਟੇਲ ਨੇ ਪ੍ਰਦੇਸ਼ ਦੇ ਕੁਲੈਕਟਰਾਂ ਅਤੇ ਸਾਰੇ ਖੇਤੀਬਾੜੀ ਉਪ ਨਿਰਦੇਸ਼ਕਾਂ ਨੂੰ ਨਿਰਦੇਸ਼ਤ ਕੀਤਾ ਹੈ ਕਿ ਕਿਸਾਨਾਂ ਨਾਲ ਧੋਖਾਧੜੀ ਅਤੇ ਫਰਜੀਵਾੜਾ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਅਧਿਕਾਰਤ ਜਾਣਕਾਰੀ ਦੇ ਅਨੁਸਾਰ ਪਟੇਲ ਦੇ ਨਿਰਦੇਸ਼ ਅਨੁਸਾਰ ਕੱਲ ਰਾਜਗੜ ਜ਼ਿਲ੍ਹੇ ਵਿੱਚ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ 4 ਖੇਤੀਬਾੜੀ ਸੇਵਾ ਕੇਂਦਰਾਂ ਦੀ ਜਾਂਚ ਕੀਤੀ। ਜਾਂਚ ਵਿੱਚ ਇੱਕ ਦੁਕਾਨ ਵਿੱਚ ਨਕਲੀ ਸਰ੍ਹੋਂ ਦੇ ਬੀਜਾਂ ਦੀ ਵਿਕਰੀ ਅਤੇ ਗ਼ੈਰ-ਕਾਨੂੰਨੀ ਸਟੋਰੇਜ ਕੀਤੇ ਜਾਣ 'ਤੇ ਐੱਫ.ਆਈ.ਆਰ. ਦਰਜ ਕਰਾਈ ਗਈ। ਦੋ ਖੇਤੀਬਾੜੀ ਸੇਵਾ ਕੇਂਦਰ ਸੂਚਨਾ ਪ੍ਰਾਪਤੀ ਤੋਂ ਬਾਅਦ ਵੀ ਜਾਂਚ ਨਹੀਂ ਕਰਾਉਣ 'ਤੇ ਸੀਲ ਕੀਤੇ ਗਏ। ਰਾਜਗੜ ਜ਼ਿਲ੍ਹਾ ਮੁੱਖ ਦਫ਼ਤਰ 'ਤੇ ਪੁਲਸ-ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਦਲ ਨੇ ਕਾਰਵਾਈ ਕਰਦੇ ਹੋਏ ਇੱਕ ਖੇਤੀਬਾੜੀ ਸੇਵਾ ਕੇਂਦਰ ਨੂੰ ਨਕਲੀ ਬੀਜਾਂ ਦੇ ਵਿਕਰੀ ਅਤੇ ਗ਼ੈਰ-ਕਾਨੂੰਨੀ ਸਟੋਰੇਜ 'ਤੇ ਸੀਲ ਕਰ ਦਿੱਤਾ ਗਿਆ। ਨਾਲ ਹੀ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ। ਉਥੇ ਹੀ, ਦੋ ਹੋਰ ਖੇਤੀਬਾੜੀ ਸੇਵਾ ਕੇਂਦਰ ਜਾਂਚ ਦੌਰਾਨ ਬੰਦ ਪਾਏ ਗਏ। ਫੋਨ 'ਤੇ ਦਿੱਤੀ ਗਈ ਸੂਚਨਾ ਤੋਂ ਬਾਅਦ ਵੀ ਜਾਂਚ ਕਰਾਉਣ ਨਹੀਂ ਪਹੁੰਚਣ 'ਤੇ ਐੱਸ.ਡੀ.ਐੱਮ. ਨੇਹਾ ਸਾਹੂ ਨੇ ਦੋਨਾਂ ਸੇਵਾ ਕੇਂਦਰਾਂ ਨੂੰ ਸੀਲ ਕਰ ਦਿੱਤਾ ਹੈ। ਸੰਯੁਕਤ ਦਲ ਦੁਆਰਾ ਇੱਕ ਹੋਰ ਖੇਤੀਬਾੜੀ ਸੇਵਾ ਕੇਂਦਰ ਦੀ ਵੀ ਜਾਂਚ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News