ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ

Monday, Jan 19, 2026 - 03:26 PM (IST)

ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ

ਵੈੱਬ ਡੈਸਕ - ਜਦੋਂ ਵੀ ਭਾਰਤ ਦੀਆਂ ਦੇਸ਼-ਭਗਤ ਸ਼ਖਸੀਅਤਾਂ ਦਾ ਜ਼ਿਕਰ ਹੁੰਦਾ ਹੈ, ਤਾਂ ਦਰਭੰਗਾ ਦੀ ਮਹਾਰਾਣੀ ਕਾਮਸੁੰਦਰੀ ਦੇਵੀ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਆ ਜਾਂਦਾ ਹੈ। ਸਾਲ 1962 ਵਿੱਚ ਜਦੋਂ ਭਾਰਤ ਅਤੇ ਚੀਨ ਵਿਚਾਲੇ ਜੰਗ ਛਿੜੀ ਸੀ, ਤਾਂ ਦੇਸ਼ ਨੂੰ ਆਰਥਿਕ ਮਦਦ ਦੀ ਸਖ਼ਤ ਲੋੜ ਸੀ। ਉਸ ਨਾਜ਼ੁਕ ਸਮੇਂ ਵਿੱਚ ਮਹਾਰਾਣੀ ਕਾਮਸੁੰਦਰੀ ਦੇਵੀ ਨੇ ਜੋ ਦਰਿਆਦਿਲੀ ਦਿਖਾਈ, ਉਸ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: Pak; ਘਰੇਲੂ ਕਲੇਸ਼ 'ਚ ਬੰਦੇ ਨੇ ਪੂਰੇ ਟੱਬਰ 'ਤੇ ਵਰ੍ਹਾ 'ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ

ਦੇਸ਼ ਲਈ ਖੋਲ੍ਹ ਦਿੱਤੇ ਸ਼ਾਹੀ ਖ਼ਜ਼ਾਨੇ

ਜਾਣਕਾਰੀ ਮੁਤਾਬਕ, ਜੰਗ ਦੌਰਾਨ ਭਾਰਤੀ ਫੌਜ ਦੀ ਮਦਦ ਲਈ ਮਹਾਰਾਣੀ ਨੇ ਆਪਣੇ ਨਿੱਜੀ ਖ਼ਜ਼ਾਨੇ ਵਿੱਚੋਂ 600 ਕਿਲੋ ਸੋਨਾ ਦੇਸ਼ ਦੇ ਨਾਂ ਕਰ ਦਿੱਤਾ ਸੀ। ਇਹ ਉਸ ਸਮੇਂ ਦੀ ਸਭ ਤੋਂ ਵੱਡੀ ਨਿੱਜੀ ਮਦਦ ਮੰਨੀ ਗਈ ਸੀ। ਉਹਨਾਂ ਦੇ ਇਸ ਕਦਮ ਨੇ ਨਾ ਸਿਰਫ਼ ਸਰਕਾਰ ਦਾ ਹੌਸਲਾ ਵਧਾਇਆ, ਸਗੋਂ ਪੂਰੇ ਦੇਸ਼ ਵਿੱਚ ਦੇਸ਼-ਭਗਤੀ ਦੀ ਨਵੀਂ ਲਹਿਰ ਪੈਦਾ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਭਾਰਤ ਦੇ ਗੁਆਂਢੀ ਦੇਸ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ ! 5.9 ਮਾਪੀ ਗਈ ਤੀਬਰਤਾ, ਦਹਿਸ਼ਤ 'ਚ ਲੋਕ

PunjabKesari

ਨਿੱਜੀ ਜਹਾਜ਼ ਅਤੇ ਹਵਾਈ ਅੱਡਾ ਵੀ ਦੇਸ਼ ਦੇ ਲੇਖੇ ਲਾਇਆ 

ਮਹਾਰਾਣੀ ਦੀ ਦਰਿਆਦਿਲੀ ਸਿਰਫ਼ ਸੋਨੇ ਤੱਕ ਹੀ ਸੀਮਤ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ਨੇ ਤਿੰਨ ਨਿੱਜੀ ਹਵਾਈ ਜਹਾਜ਼ ਅਤੇ 90 ਏਕੜ ਦੀ ਹਵਾਈ ਪੱਟੀ (ਏਅਰਸਟ੍ਰਿਪ) ਵੀ ਸਰਕਾਰ ਨੂੰ ਸੌਂਪ ਦਿੱਤੀ ਸੀ। ਇਹੀ ਸਥਾਨ ਬਾਅਦ ਵਿੱਚ 'ਦਰਭੰਗਾ ਹਵਾਈ ਅੱਡੇ' ਵਜੋਂ ਵਿਕਸਤ ਹੋਇਆ।

ਇਹ ਵੀ ਪੜ੍ਹੋ: OMG ! ਜੋੜਿਆਂ ਨੂੰ ਬਿਨਾਂ ਗਰਭ ਨਿਰੋਧਕ ਸਬੰਧ ਬਣਾਉਣ ਲਈ ਉਤਸ਼ਾਹਿਤ ਕਰ ਰਿਹੈ ਇਹ ਦੇਸ਼, ਵਜ੍ਹਾ ਕਰ ਦੇਵੇਗੀ ਹੈਰਾਨ

ਇੱਥੇ ਦੱਸ ਦੇਈਏ ਕਿ ਮਹਾਰਾਣੀ ਕਾਮਸੁੰਦਰੀ ਦੇਵੀ ਦਾ ਦੇਹਾਂਤ 12 ਜਨਵਰੀ 2026 (ਸੋਮਵਾਰ) ਨੂੰ ਹੋ ਗਿਆ। ਉਨ੍ਹਾਂ ਨੇ ਬਿਹਾਰ ਦੇ ਦਰਭੰਗਾ ਸਥਿਤ ਆਪਣੇ ਨਿਵਾਸ 'ਕਲਿਆਣੀ ਨਿਵਾਸ' ਵਿਖੇ ਆਖਰੀ ਸਾਹ ਲਏ। ਉਹ 90 ਸਾਲ ਤੋਂ ਵਧੇਰੇ ਉਮਰ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਮਿਥਿਲਾ ਦੇ ਇੱਕ ਸੁਨਹਿਰੀ ਸ਼ਾਹੀ ਯੁੱਗ ਦਾ ਅੰਤ ਹੋ ਗਿਆ ਹੈ।

ਇਹ ਵੀ ਪੜ੍ਹੇ: ਤੀਜੇ ਵਿਸ਼ਵ ਯੁੱਧ ਦੀ ਦਸਤਕ ! ਇਰਾਨ ਦੀ ਟਰੰਪ ਨੂੰ ਖੁੱਲ੍ਹੀ ਚੁਣੌਤੀ- 'ਖਮੇਨੇਈ 'ਤੇ ਹਮਲਾ ਮਤਲਬ...'"


author

cherry

Content Editor

Related News