ਕਸ਼ਮੀਰ ਦੀ ਸੁੰਦਰਤਾ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਿਹੈ ਇਹ ਵਲੌਗਰ

Wednesday, Oct 26, 2022 - 10:04 AM (IST)

ਕਸ਼ਮੀਰ ਦੀ ਸੁੰਦਰਤਾ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰ ਰਿਹੈ ਇਹ ਵਲੌਗਰ

ਜੰਮੂ- ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਉਤਸ਼ਾਹ ਦੇਣ ਲਈ 24 ਸਾਲਾ ਯਾਵਰ ਵਾਨੀ ਸੋਸ਼ਲ ਮੀਡੀਆ ਦੀ ਸ਼ਕਤੀ ਦਾ ਇਸਤੇਮਾਲ ਕਰ ਰਿਹਾ ਹੈ। ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਮੁੰਜਗੁੰਡ ਦੇ ਰਹਿਣ ਵਾਲਾ ਯਾਵਰ ਵਲੌਗਸ ਰਾਹੀਂ ਇੰਟਰਨੈੱਟ 'ਤੇ ਧੂਮ ਮਚਾ ਰਿਹਾ ਹੈ, ਕਿਉਂਕਿ ਦੁਨੀਆ ਭਰ ਦੇ ਲੋਕ ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡੀਓ ਦੇਖਦੇ ਹਨ। ਵਾਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਰੈਂਡਮ ਵਲੌਗ ਬਣਾ ਕੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਪਰ ਕੁਝ ਹੀ ਸਮੇਂ 'ਚ ਉਸ ਦੇ ਸਬਸਕ੍ਰਾਈਬਰ ਨੇ 100k ਦੀ ਗਿਣਤੀ ਪਾਰ ਕਰ ਲਈ। 

ਵਾਨੀ ਨੇ ਕਿਹਾ ਕਿ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਉਸ ਨੂੰ ਵਲੌਗਰ ਹੋਣ ਲਈ ਟ੍ਰੋਲ ਕਰਦੇ ਸਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਯੂ-ਟਿਊਬ 'ਤੇ ਵੀਡੀਓ ਅਪਲੋਡ ਕਰਨਾ ਕੋਈ ਪੇਸ਼ਾ ਨਹੀਂ ਸਗੋਂ ਅਜੀਬ ਹਰਕਤ ਹੈ। ਵਾਨੀ ਨੇ ਕਿਹਾ,''ਇਕ ਪੜਾਅ ਸੀ, ਜਦੋਂ ਮੈਂ ਹਾਰ ਮੰਨਣ ਬਾਰੇ ਸੋਚਿਆ ਸੀ ਪਰ ਮੇਰੀ ਅੰਤਰ ਆਤਮਾ ਨੇ ਮੈਨੂੰ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਵਾਨੀ ਅਨੁਸਾਰ, ਉਸ ਦੇ ਮਾਤਾ-ਪਿਤਾ ਨੇ ਉਸ ਦੀ ਯਾਤਰਾ 'ਚ ਸਾਥ ਦਿੱਤਾ। ਵਾਨੀ ਨੇ ਕਿਹਾ,''ਸਾਡੇ ਨੌਜਵਨਾਂ 'ਚ ਬਹੁਤ ਪ੍ਰਤਿਭਾ ਹੈ, ਉਨ੍ਹਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ। ਤੁਸੀਂ ਜੋ ਚਾਹੁੰਦੇ ਹੋ, ਉਸ ਨੂੰ ਹਾਸਲ ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਹੈ।''


author

DIsha

Content Editor

Related News