ਇਹ ਰੈਸਟੋਰੈਂਟ ਪਲਾਸਟਿਕ ਬਦਲੇ ਦੇ ਰਿਹੈ ਪਿਜ਼ਾ-ਡੋਸਾ ਤੇ ਚਾਹ-ਸਮੋਸਾ

12/25/2019 8:00:33 PM

ਨਵੀਂ ਦਿੱਲੀ (ਏਜੰਸੀ)- ਪਲਾਸਟਿਕ ਖਿਲਾਫ ਮੁਹਿੰਮ ਤਹਿਤ ਹੁਣ ਤੱਕ ਇਸ ਦੇ ਬਦਲੇ ਛੋਟੇ-ਮੋਟੇ ਕੂਪਨ ਦੇਣ ਦੀ ਗੱਲ ਹੋ ਰਹੀ ਸੀ। ਹੁਣ ਪਲਾਸਟਿਕ ਦੇ ਬਦਲੇ ਰੈਸਟੋਰੈਂਟ ਵਿਚ ਖਾਣਾ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਦਵਾਰਕਾ ਵਿਚ ਦੋ ਫੂਡ ਕੋਰਟ ਨੇ ਪਲਾਸਟਿਕ ਦੇ ਬਦਲੇ ਖਾਣਾ ਦੇਣਾ ਸ਼ੁਰੂ ਕੀਤਾ ਹੈ। ਰੈਸਟੋਰੈਂਟ ਨੇ ਇਸ ਨੂੰ ਗਾਰਬੇਜ ਕੈਫੇ ਦਾ ਨਾਂ ਦਿੱਤਾ ਹੈ। ਇਹ ਸ਼ੁਰੂਆਤ ਸਾਊਥ ਐਮ.ਸੀ.ਡੀ. ਦੀ ਅਪੀਲ 'ਤੇ ਰੈਸਟੋਰੈਂਟ ਨੇ ਕੀਤੀ। ਐਮ.ਸੀ.ਡੀ. ਇਲਾਕੇ ਵਿਚ ਹੋਰ ਰੈਸਟੋਰੈਂਟ ਵਿਚ ਵੀ ਅਜਿਹਾ ਕਰਾਉਣ ਦਾ ਸੁਝਾਅ ਸਾਊਥ ਐਮ.ਸੀ.ਡੀ. ਦਾ ਹੈ।
ਦਵਾਰਕਾ ਸੈਕਟਰ 12 ਦੇ ਸਿਟੀ ਸੈਂਟਰ ਮਾਲ ਅਤੇ ਸੈਕਟਰ 23 ਸਥਿਤ ਵਰਧਮਾਨ ਮਾਲ ਵਿਚ ਹੀਰਾ ਕਨਫੈਸ਼ਨਰਸ ਨੇ ਲੋਕਾਂ ਨੂੰ ਪਲਾਸਟਿਕ ਦੇ ਬਦਲੇ ਖਾਣਾ ਖਵਾਉਣਾ ਸ਼ੁਰੂ ਕੀਤਾ ਹੈ। ਇਹ ਸ਼ੁਰੂਆਤ ਸੋਮਵਾਰ ਤੋਂ ਹੋਈ ਹੈ। ਦੋਹਾਂ ਥਾਵਾਂ 'ਤੇ ਗਾਰਬੇਜ ਕੈਫੇ ਦਾ ਬੈਨਰ ਲੱਗਾ ਹੋਇਆ ਹੈ। ਬੈਨਰ 'ਤੇ ਲਿਖਿਆ ਹੈ, ਇਕ ਕਿਲੋ ਪਲਾਸਟਿਕ ਲਿਆਓ ਅਤੇ ਖਾਣਾ ਖਾਓ, 250 ਗ੍ਰਾਮ ਪਲਾਸਟਿਕ ਲਿਆਓ ਅਤੇ ਨਾਸ਼ਤਾ ਕਰੋ। ਸਿਟੀ ਸੈਂਟਰ ਮਾਲ ਵਿਚ 250 ਗ੍ਰਾਮ ਪਲਾਸਟਿਕ ਦੇ ਬਦਲੇ ਸਮੋਸਾ-ਚਾਹ, ਬ੍ਰੈਡ-ਪਕੌੜਾ ਦਿੱਤਾ ਜਾ ਰਿਹਾ ਹੈ, ਜਦੋਂ ਕਿ ਇਕ ਕਿਲੋ ਪਲਾਸਟਿਕ ਦੇ ਬਦਲੇ ਪਿਜ਼ਾ, ਡੋਸਾ ਅਤੇ ਹੋਰ ਤਰ੍ਹਾਂ ਦਾ ਖਾਣਾ ਖਾ ਸਕਦੇ ਹਨ। ਹੀਰਾ ਕਨਫੈਸ਼ਨਰਸ 'ਤੇ ਗੋਲ ਗੱਪੇ ਵੀ ਖਾਦੇ ਜਾ ਸਕਦੇ ਹਨ।
ਐਮ.ਸੀ.ਡੀ. ਹੋਰ ਰੈਸਟੋਰੈਂਟ ਤੋਂ ਵੀ ਮੰਗੇਗੀ ਸਹਿਯੋਗ
ਸਾਊਥ ਐਮ.ਸੀ.ਡੀ. ਦੇ ਨਜ਼ਫਗੜ੍ਹ ਜ਼ੋਨ ਦੇ ਡਿਪਟੀ ਕਮਿਸ਼ਨਰ ਸੰਜੇ ਸਹਾਏ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸਵੱਛ ਸਰਵੇਖਣ 2020 ਲਈ ਜਾਗਰੂਕ ਕਰ ਰਹੇ ਹਾਂ। ਉਸੇ ਕੜੀ ਵਿਚ ਪਲਾਸਟਿਕ ਫ੍ਰੀ ਦਾ ਇਹ ਪਲਾਨ ਹੈ। ਏਰੀਆ ਦੇ ਹੋਰ ਰੈਸਟੋਰੈਂਟ ਸੰਚਾਲਕਾਂ ਤੋਂ ਅਜਿਹਾ ਸ਼ੁਰੂ ਕਰਨ ਦੀ ਅਪੀਲ ਕਰਾਂਗੇ। ਐਮ.ਸੀ.ਡੀ. ਦੇ ਅਧਿਕਾਰੀਆਂ ਦਾ ਪਲਾਨ ਰੈਸਟੋਰੈਂਟ ਮਾਲਕਾਂ ਨੂੰ ਪਸੰਦ ਆਇਆ ਹੈ। ਇਕੱਠੀ ਹੋਣ ਵਾਲੀ ਪਲਾਸਟਿਕ ਨੂੰ ਠੀਕ ਤਰੀਕੇ ਨਾਲ ਨਿਪਟਾਰਾ ਕਰਨ ਲਈ ਭੇਜਿਆ ਜਾਵੇਗਾ।


Sunny Mehra

Content Editor

Related News