ਇਸ ਖਿਡਾਰੀ ਦਾ ਹੈ 1 ਪੈਰ ਪਰ ਬੱਲੇਬਾਜ਼ੀ ਕਰਦਾ ਹੈ ਕੋਹਲੀ ਵਾਂਗ (ਦੇਖੋ ਵੀਡੀਓ)

11/28/2017 2:04:31 AM

ਨਵੀਂ ਦਿੱਲੀ— ਅਸੀਂ ਕ੍ਰਿਕਟ ਦੇ ਮੈਦਾਨ 'ਤੇ ਜ਼ਿਆਦਾ ਤਰ ਖਿਡਾਰੀਆਂ ਨੂੰ ਛੱਕੇ-ਚੌਕੇ ਲਗਾਉਂਦੇ ਹੋਏ ਦੇਖਿਆ ਹੈ। ਲੋਕ ਸਚਿਨ, ਕੋਹਲੀ ਵਰਗੇ ਕ੍ਰਿਕਟਰ ਨੂੰ ਆਪਣਾ ਭਗਵਾਨ ਮੰਨਦੇ ਹਨ। ਇਸ ਦੇਸ਼ 'ਚ ਇਕ ਇਸ ਤਰ੍ਹਾਂ ਦਾ ਕ੍ਰਿਕਟਰ ਹੈ ਜੋ ਕੇਵਲ ਇਕ ਪੈਰ ਨਾਲ ਹੀ ਚੱਲਦਾ ਹੈ।


ਇਹ ਗੱਲ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਇਸ ਕ੍ਰਿਕਟਰ ਕੋਲ ਇਕ ਪੈਰ ਹੈ ਤੇ ਉਹ ਉਸ ਪੈਰ ਦੇ ਸਹਾਰੇ ਧਮਾਕੇਦਾਰ ਬੱਲੇਬਾਜ਼ੀ ਕਰਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਕੋਹਲੀ ਤੋਂ ਵੀ ਤੇਜ਼ ਸ਼ਾਟ ਮਾਰਦਾ ਹੈ। ਸੋਸ਼ਲ ਮੀਡੀਆ ਕਸ਼ਮੀਰ ਦੇ ਇਸ ਕ੍ਰਿਕਟਰ ਦਾ ਵੀਡੀਓ ਇਕ ਕਸ਼ਮੀਰੀ ਪੇਜ 'ਤੇ ਅਪਲੋਡ ਕੀਤਾ ਗਿਆ ਹੈ ਤੇ ਦੇਖਦੇ ਹੀ ਦੇਖਦੇ ਵੀਡੀਓ ਵਾਇਰਲ ਹੋ ਗਿਆ। ਵੀਡੀਓ 'ਚ ਉਹ ਲੜਕਾ ਇਕ ਪੈਰ 'ਤੇ ਹੋ ਕੇ ਚੌਕੇ-ਛੱਕਿਆਂ ਦਾ ਢੇਰ ਲਗਾ ਦਿੰਦਾ ਹੈ।


Related News