ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਭਾਰਤ ਬਾਇਓਟੈੱਕ ਦੀ ਨੇਜਲ ਵੈਕਸੀਨ ਲਈ ਕੀਮਤ ਹੋਈ ਤੈਅ

Tuesday, Dec 27, 2022 - 12:58 PM (IST)

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਭਾਰਤ ਬਾਇਓਟੈੱਕ ਦੀ ਨੇਜਲ ਵੈਕਸੀਨ ਲਈ ਕੀਮਤ ਹੋਈ ਤੈਅ

ਨਵੀਂ ਦਿੱਲੀ- ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਜਿੱਥੇ ਸਰਕਾਰ ਨੇ ਪਿਛਲੇ ਹਫ਼ਤੇ ਨੱਕ ਰਾਹੀਂ ਦਿੱਤੀ ਜਾਣ ਵਾਲੀ ਦਵਾਈ ਨੇਜਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ, ਉੱਥੇ ਹੁਣ ਵੈਕਸੀਨ ਦੀ ਕੀਮਤ ਵੀ ਤੈਅ ਹੋ ਗਈ ਹੈ। ਦੱਸ ਦੇਈਏ ਕਿ ਹੁਣ ਇਸ ਨੂੰ ਕੋਵਿਨ ਪੋਰਟਲ 'ਤੇ ਸੂਚੀਬੱਧ ਕਰਨ ਦੀ ਵੀ ਮਨਜ਼ੂਰੀ ਮਿਲ ਗਈ ਹੈ। ਉੱਥੇ ਹੀ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ iNCOVACC ਵੈਕਸੀਨ ਦੀ ਕੀਮਤ 800+5% ਜੀ.ਐੱਸ.ਟੀ. ਦੱਸੀ ਜਾ ਰਹੀ ਹੈ। ਇਹ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਹੈ।
 
ਦਰਅਸਲ ਹਾਲ ਹੀ 'ਚ ਕੇਂਦਰ ਸਰਕਾਰ ਨੇ ਭਾਰਤ ਬਾਇਓਟੈੱਕ ਦੀ ਨੇਜਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵੈਕਸੀਨ ਦਾ ਨਾਮ iNCOVACC ਹੈ। ਹੁਣ ਇਹ ਇਹ ਵੈਕਸੀਨ ਕੋਵਿਨ ਪਲੇਟਫਾਰਮ 'ਤੇ ਵੀ ਉਪਲਬਧ ਹੋਵੇਗੀ। ਇਹ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ, ਇੰਨਾ ਹੀ ਨਹੀਂ, ਨੱਕ ਰਾਹੀਂ ਦਿੱਤੀ ਜਾਣ ਵਾਲੀ ਇਹ ਵੈਕਸੀਨ ਬੂਸਟਰ ਡੋਜ਼ 'ਤੇ ਲਗਾਈ ਜਾਵੇਗੀ।
 
ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਜਾਂ ਕੇਂਦਰ ਸਰਕਾਰਾਂ ਨੇ ਖਰੀਦ ਲਈ ਕੋਈ ਅਪੀਲ ਨਹੀਂ ਕੀਤੀ ਹੈ। ਦੂਜੇ ਦੇਸ਼ਾਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ iNCOVACC ਵੈਕਸੀਨ ਨੂੰ ਦੂਜੇ ਦੇਸ਼ਾਂ ਨੂੰ ਨਿਰਯਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਲਈ ਭਾਰਤ 'ਚ ਐਮਰਜੈਂਸੀ ਵਰਤੋਂ ਲਈ ਇਸ ਇੰਟਰਨੇਜਲ ਨੂੰ ਸੀਡੀਐੱਸਸੀਓ ਤੋਂ ਵੀ ਮਨਜ਼ੂਰੀ ਮਿਲੀ ਹੈ।


author

DIsha

Content Editor

Related News