ਮਿਲੋ ਤੇਲੰਗਾਨਾ ਦੀ ਆਦਿਲਕਸ਼ਮੀ ਨੂੰ, ਟਰੱਕਾਂ ਦੇ ਪੰਚਰ ਲਗਾ ਚਲਾਉਂਦੀ ਹੈ ਪਰਿਵਾਰ

01/18/2021 9:27:44 PM

ਹੈਦਰਾਬਾਦ - ਅਜਿਹਾ ਕੋਈ ਕੰਮ ਨਹੀਂ ਜਿਸ ਨੂੰ ਬੀਬੀਆਂ ਨਹੀਂ ਕਰ ਸਕਦੀਆਂ। ਟਰੱਕਾਂ ਦੀ ਵੈਲਡਿੰਗ ਕਰਨਾ ਹੋਵੇ, ਪੰਚਰ ਲਗਾਉਣਾ ਹੋਵੇ ਹੋਰ ਕੋਈ ਛੋਟੀ-ਮੋਟੀ ਰਿਪੇਅਰਿੰਗ ਹੋਵੇ, ਤਾਂ ਅਜਿਹੇ ਕੰਮਾਂ ਲਈ ਕਿਸੇ ਪੁਰਸ਼ ਦਾ ਖਿਆਲ ਦਿਮਾਗ ਵਿੱਚ ਆਉਂਦਾ ਹੈ। ਹੁਣ ਮਿਲੋ ਵਾਈ ਆਦਿਲਕਸ਼ਮੀ ਨੂੰ। 30 ਸਾਲਾ ਆਦਿਲਕਸ਼ਮੀ ਤੇਲੰਗਾਨਾ ਸੂਬੇ ਦੀ ਅਜਿਹੀ ਇਕੱਲੀ ਬੀਬੀ ਹਨ ਜੋ ਇਨ੍ਹਾਂ ਸਾਰੇ ਕੰਮਾਂ ਨੂੰ ਬਹੁਤ ਆਸਾਨੀ ਨਾਲ ਕਰਦੀ ਹੈ।

ਕਈ ਐਕਸਿਲ ਵਾਲੇ ਟਰੱਕਾਂ ਦੇ ਭਾਰੀ ਪਹੀਏ ਨੂੰ ਮੁਰੰਮਤ ਕਰਨਾ ਆਦਿਲਕਸ਼ਮੀ ਲਈ ਖੱਬੇ ਹੱਥ ਦੀ ਖੇਡ ਵਰਗਾ ਹੈ। ਤੇਲੰਗਾਨਾ ਦੇ ਕੋਥਾਗੁਡੇਮ ਜ਼ਿਲ੍ਹੇ ਦੇ ਸੁਜਾਤਾਨਗਰ ਵਿੱਚ ਆਦਿਲਕਸ਼ਮੀ ਆਪਣੇ ਪਤੀ ਵੀਰਭਦਰਮ ਨਾਲ ਟਾਇਰ ਰਿਪੇਅਰ ਦੀ ਦੁਕਾਨ ਚਲਾਉਂਦੀ ਹੈ। ਦੋ ਧੀਆਂ ਦੀ ਮਾਂ ਆਦਿਲਕਸ਼ਮੀ ਸਕੂਲ ਡਰਾਪ ਆਉਟ ਹਨ। 2010 ਵਿੱਚ ਉਨ੍ਹਾਂ ਦਾ ਵਿਆਹ ਹੋਇਆ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਤਿੰਨ ਸਾਲ ਪਹਿਲਾਂ ਆਦਿਲਕਸ਼ਮੀ ਅਤੇ ਉਨ੍ਹਾਂ ਦੇ ਪਤੀ ਨੇ ਇਹ ਰਿਪੇਅਰ ਦੀ ਦੁਕਾਨ ਖੋਲੀ। ਉਨ੍ਹਾਂ ਕੋਲ ਪੈਸਿਆਂ ਦੀ ਕਿੱਲਤ ਸੀ ਇਸ ਲਈ ਦੁਕਾਨ ਖੋਲ੍ਹਣ ਲਈ ਉਨ੍ਹਾਂ ਨੂੰ ਘਰ ਗਿਰਵੀ ਰੱਖਣਾ ਪਿਆ। ਸ਼ੁਰੂ ਵਿੱਚ ਗਾਹਕ ਆਦਿਲਕਸ਼ਮੀ ਦੀ ਦੁਕਾਨ 'ਤੇ ਆਉਣ ਤੋਂ ਝਿਜਕਦੇ ਸਨ ਕਿ ਉਹ ਟਾਇਰਾਂ ਨੂੰ ਠੀਕ ਨਾਲ ਪੰਕਚਰ ਨਹੀਂ ਲਗਾ ਸਕੇਗੀ। ਪਰ ਹੌਲੀ-ਹੌਲੀ ਉਨ੍ਹਾਂ ਦੀ ਕੁਸ਼ਲਤਾ ਬਾਰੇ ਸਾਰਿਆਂ ਨੂੰ ਪਤਾ ਲੱਗਾ। ਹੁਣ ਉਨ੍ਹਾਂ ਦੀ ਦੁਕਾਨ ਦਿਨ ਵਿੱਚ 24 ਘੰਟੇ ਖੁੱਲ੍ਹਦੀ ਹੈ ਅਤੇ ਗਾਹਕ ਵੀ ਇੱਥੇ ਦੀ ਸਰਵਿਸ ਤੋਂ ਬਹੁਤ ਖੁਸ਼ ਹਨ।

ਆਦਿਲਕਸ਼ਮੀ ਕਹਿੰਦੀ ਹੈ, “ਸਾਡੇ ਉੱਤੇ ਕਰਜ਼ਾ ਵਧਦਾ ਜਾ ਰਿਹਾ ਸੀ, ਅਜਿਹੇ ਵਿੱਚ ਮੈਂ ਆਪਣੇ ਪਤੀ ਦਾ ਸਾਥ ਦੇਣ ਦਾ ਫੈਸਲਾ ਕੀਤਾ। ਮੇਰੀਆਂ ਦੋ ਧੀਆਂ ਹਨ। ਸਾਡੇ ਕੋਲ ਔਜਾਰ ਥੋੜ੍ਹੇ ਹਨ ਪਰ ਸਾਡਾ ਇਨ੍ਹਾਂ ਨਾਲ ਕੰਮ ਚੱਲ ਜਾਂਦਾ ਹੈ। ਜੇਕਰ ਮੈਨੂੰ ਸਰਕਾਰ ਤੋਂ ਕੋਈ ਮਦਦ ਮਿਲ ਜਾਵੇ ਤਾਂ ਉਸ ਨਾਲ ਮੈਨੂੰ ਆਪਣੀਆਂ ਧੀਆਂ ਦਾ ਭਵਿੱਖ ਸੁਧਾਰਣ ਵਿੱਚ ਮਦਦ ਮਿਲ ਜਾਵੇਗੀ।

ਆਦਿਲਕਸ਼ਮੀ ਟਾਇਰ ਫਿਕਸ ਕਰਨ ਦੇ ਨਾਲ ਨਾਲ ਕੁਸ਼ਲ ਵੈਲਡਰ ਅਤੇ ਮੈਟਲ ਫਰੇਮ ਫੈਬਰਿਕੇਟਰ ਵੀ ਹਨ। ਕੋਥਾਗੁਡੇਮ ਅਜਿਹਾ ਇਲਾਕਾ ਹੈ ਜਿੱਥੇ ਮਾਈਨਿੰਗ ਦਾ ਬਹੁਤ ਕੰਮ ਹੁੰਦਾ ਹੈ। ਅਜਿਹੇ ਵਿੱਚ ਇੱਥੇ ਭਾਰੀ ਟੱਰਕ ਅਤੇ ਹੋਰ ਭਾਰੀ ਵਾਹਨਾਂ ਦੀ ਆਵਾਜਾਈ ਬਣੀ ਰਹਿੰਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News