ਇਹ ਕਿਹੋ ਜਿਹੇ ਰਿਸ਼ਤੇ ਨਾਤੇ ਪਿਆਰ ਲਈ ਔਰਤ ਨੇ ਭਰਾ ਨੂੰ ਲੁੱਟਿਆ

06/24/2017 4:56:03 AM

ਨਵੀਂ ਦਿੱਲੀ— ਉਹ ਸਿਰਫ ਆਪਣੇ ਪ੍ਰੇਮੀ ਦੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੀ ਸੀ, ਬਸ ਫਿਰ ਕੀ ਸੀ ਉੱਤਰ-ਦੱਖਣੀ ਦਿੱਲੀ ਦੇ ਸ਼ਾਲੀਮਾਰ ਬਾਗ ਏਰੀਆ ਵਿਚ ਇਕ ਔਰਤ ਨੇ ਤਿੰਨ ਸਾਥੀਆਂ ਸਣੇ ਦਿਨ-ਦਿਹਾੜੇ ਆਪਣੇ ਹੀ ਭਰਾ ਦਾ ਘਰ ਲੁੱਟ ਲਿਆ।
ਉਸਨੇ ਦੱਸਿਆ ਕਿ 16 ਜੂਨ ਦੁਪਹਿਰ ਨੂੰ ਲਗਭਗ 3.30 ਵਜੇ ਸੂਚਨਾ ਮਿਲੀ ਕਿ ਦੋ ਅਣਪਛਾਤੇ ਲੋਕ ਰਾਜੇਸ਼ ਅਗਰਵਾਲ ਦੇ ਘਰੋਂ ਨਕਦੀ ਅਤੇ ਗਹਿਣੇ ਚੋਰੀ ਕਰ ਕੇ ਲੈ ਗਏ ਹਨ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀ ਮੁਹੰਮਦ ਖਾਨ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਲੁੱਟੇ ਹੋਏ ਸਾਮਾਨ ਨੂੰ ਇਕ ਕਾਰ 'ਚੋਂ ਬਰਾਮਦ ਕਰ ਲਿਆ ਗਿਆ। ਇਸਦੇ ਨਾਲ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਹੋਰ ਦੋਸ਼ੀ ਮਨਜ਼ੂਰ ਅਲੀ ਨੂੰ ਮਹਿੰਦਰਾ ਪਾਰਕ 'ਚੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਰਾਜੇਸ਼ ਅਗਰਵਾਲ ਦੀ ਭੈਣ ਆਰਤੀ ਅਗਰਵਾਲ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੁਲਸ ਮੁਤਾਬਕ ਆਰਤੀ ਨੇ ਹੀ ਮੁੱਖ ਦੋਸ਼ੀ ਮੁਹੰਮਦ ਖਾਨ ਦਾ ਕਰਜ਼ਾ ਚੁਕਾਉਣ ਅਤੇ ਕੱਪੜੇ ਦਾ ਬਿਜ਼ਨਸ ਸ਼ੁਰੂ ਕਰਨ ਲਈ ਇਹ ਯੋਜਨਾ ਬਣਾਈ ਸੀ। 6 ਮਹੀਨੇ ਪਹਿਲਾਂ ਹੀ ਆਰਤੀ ਮੁਹੰਮਦ ਖਾਨ ਨੂੰ ਮਿਲੀ, ਜਿਸ ਤੋਂ ਬਾਅਦ ਉਹ ਦੋਵੇਂ ਮਿਲਦੇ ਰਹੇ। ਜਾਂਚ ਵਿਚ ਪਤਾ ਲੱਗਾ ਕਿ ਆਰਤੀ ਅਤੇ ਮੁਹੰਮਦ ਖਾਨ ਦੀ ਫੋਨ 'ਤੇ 500 ਤੋਂ ਵੱਧ ਵਾਰ ਗੱਲਬਾਤ ਹੋਈ। ਪੁਲਸ ਨੇ ਦੱਸਿਆ ਕਿ ਆਰਤੀ ਅਗਰਵਾਲ, ਉਸਦੇ ਪ੍ਰੇਮੀ ਮੁਹੰਮਦ ਖਾਨ, ਮਨਜ਼ੂਰ ਅਲੀ ਅਤੇ ਮੁਹੰਮਦ ਅਹਿਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News