ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

Thursday, Jan 07, 2021 - 08:51 PM (IST)

ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਇੰਟਰਨੈਸ਼ਨਲ ਡੈਸਕ-ਕਿਸੇ ਵੀ ਦੇਸ਼ ਕੋਲ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੋਣ ਦੇ ਆਪਣੇ ਵੱਖ ਹੀ ਫਾਇਦੇ ਹੁੰਦੇ ਹਨ। ਸ਼ਕਤੀਸ਼ਾਲੀ ਸ਼ਬਦ ਸੁਣਦੇ ਹੀ ਸਾਰਿਆਂ ਦੇ ਮਨ ’ਚ ਅਮਰੀਕਾ ਦਾ ਖਿਆਲ ਪਹਿਲਾਂ ਆਉਂਦਾ ਹੈ ਪਰ ਪਾਸਪੋਰਟ ਦੇ ਮਾਮਲੇ ’ਚ ਇਹ ਖਿਤਾਬ ਜਪਾਨ ਕੋਲ ਹੈ। ਸਾਲ 2021 ਦੀ Henley & Partners ਦੀ ਪਾਸਪੋਰਟ ਇੰਡੈਕਸ ਗਲੋਬਲ ਰੈਂਕਿੰਗ ’ਚ ਜਪਾਨ ਦੇ ਪਾਸਪੋਰਟ ਨੂੰ ਦੁਨੀਆ ’ਚ ਸਭ ਤੋਂ ਸ਼ਕਤੀਸ਼ਾਲੀ ਦੱਸਿਆ ਗਿਆ ਹੈ। ਇਸ ਸੂਚੀ ’ਚ 2020 ਦੀ ਤੁਲਨਾ ਭਾਰਤ 84ਵੇਂ ਸਥਾਨ ਤੋਂ 85ਵੇਂ ਸਥਾਨ ’ਤੇ ਆ ਗਿਆ ਹੈ।

ਕਿਵੇਂ ਤੈਅ ਕੀਤੀ ਜਾਂਦੀ ਹੈ ਪਾਸਪੋਰਟ ਦੀ ਤਾਕਤ
ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਾਕਤ ਜਾਂ ਰੈਂਕਿੰਗ ਇਸ ਆਧਾਰ ’ਤੇ ਕੀਤੀ ਜਾਂਦੀ ਹੈ ਕਿ ਉਸ ਦੇ ਧਾਰਕ ਬਿਨਾਂ ਪਹਿਲਾਂ ਵੀਜ਼ੇ ’ਤੇ ਕਿੰਨੇ ਦੇਸ਼ਾਂ ’ਚ ਸਫਰ ਕਰ ਸਕਦੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਕਿੰਨੇ ਦੇਸ਼ ਸੰਬੰਧਿਤ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਇਥੇ ਵੀਜ਼ਾ ਆਨ ਅਰਾਇਵਲ ਦੀ ਸੁਵਿਧਾ ਦਿੰਦੇ ਹਨ। ਵੀਜ਼ਾ ਆਨ ਅਰਾਇਵਲ ਜ਼ਿਆਦਾਤਰ ਦੋਸਤਾਨਾ ਦੇਸ਼ਾਂ ਨੂੰ ਦਿੱਤਾ ਜਾਂਦਾ ਹੈ, ਜਿਥੇ ਦੇ ਨਾਗਰਿਕਾਂ ਤੋਂ ਉਸ ਦੇਸ਼ ਨੂੰ ਕੋਈ ਖਤਰਾ ਨਹੀਂ ਹੁੰਦਾ ਹੈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਏਸੋਸੀਏਟ (IATA) ਇਸ ਦਾ ਡਾਟਾ ਦਿੰਦੀ ਹੈ।

ਇਹ ਵੀ ਪੜ੍ਹੋ -ਇਰਾਕ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ’ਚ ਟਰੰਪ ਵਿਰੁੱਧ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ

ਜਪਾਨ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ

PunjabKesari
Henley & Partners ਦੀ ਪਾਸਪੋਰਟ ਇੰਡੈਕਸ ਗਲੋਬਲ ਰੈਂਕਿੰਗ 2021 ’ਚ ਇਸ ਵਾਰ ਚੋਟੀ ਦੇ ਤੀਸਰੇ ਸਥਾਨ ’ਤੇ ਏਸ਼ੀਆਈ ਦੇਸ਼ ਹੀ ਕਾਬਜ਼ ਹੈ। ਇਸ ’ਚ ਪਹਿਲਾਂ ਸਥਾਨ ’ਤੇ ਜਪਾਨ ਹੈ ਜਿਥੇ ਦੇ ਨਾਗਰਿਕਾਂ ਨੂੰ ਦੁਨੀਆ ਦੇ 191 ਦੇਸ਼ਾਂ ’ਚ ਵੀਜ਼ਾ ਆਨ ਅਰਾਇਵਲ ਦੀ ਸਹੂਲਤ ਪ੍ਰਦਾਨ ਹੈ। ਜਪਾਨੀਆਂ ਨੂੰ ਦੁਨੀਆ ਦੇ ਇਨ੍ਹਾਂ 191 ਦੇਸ਼ਾਂ ’ਚ ਜਾਣ ਲਈ ਪਹਿਲਾਂ ਵੀਜ਼ਾ ਲੈਣ ਦਾ ਇਤਜ਼ਾਰ ਨਹੀਂ ਕਰਨਾ ਪਵੇਗਾ। ਜਦੋਂ ਕਿ ਦੂਜੇ ਸਥਾਨ ’ਤੇ ਸਿੰਗਾਪੁਰ ਅਤੇ ਤੀਸਰੇ ਸਥਾਨ ’ਤੇ ਦੱਖਣੀ ਕੋਰੀਆ ਅਤੇ ਜਰਮਨੀ ਸੰਯੁਕਤ ਤੌਰ ’ਤੇ ਕਾਬਜ਼ ਹਨ। ਜਿਸ ’ਚ ਦੱਖਣੀ ਕੋਰੀਆ ਦੇ ਨਾਗਰਿਕਾਂ ਨੂੰ 189 ਦੇਸ਼ਾਂ ’ਚ ਵੀਜ਼ਾ ਆਨ ਅਰਾਇਵਲ ਮਿਲਿਆ ਹੋਇਆ ਹੈ।

ਸ਼ਕਤੀਸ਼ਾਲੀ ਪਾਸਪੋਰਟ ਦੀ ਲਿਸਟ ’ਚ ਭਾਰਤ ਕਿੱਥੇ

PunjabKesari
ਭਾਰਤ ਦਾ ਪਾਸਪੋਰਟ Henley ਪਾਸਪੋਰਟ ਇੰਡੈਕਸ ’ਚ 85ਵੇਂ ਸਥਾਨ ’ਤੇ ਹੈ। ਦੁਨੀਆ ਦੇ 58 ਦੇਸ਼ ਭਾਰਤੀ ਪਾਸਪੋਰਟ ਧਾਰਕਾਂ ਨੂੰ ਬਿਨਾਂ ਕਿਸੇ ਪਹਿਲਾਂ ਵੀਜ਼ਾ ਦੇ ਦਾਖਲ ਦੀ ਇਜਾਜ਼ਤ ਦਿੰਦੇ ਹਨ।

ਇਹ ਵੀ ਪੜ੍ਹੋ -ਪਾਕਿਸਤਾਨ ਨੇ ਦੇਸ਼ ’ਚ ਵਿਕਸਿਤ ਰਾਕੇਟ ਪ੍ਰਣਾਲੀ ਦਾ ਕੀਤਾ ਸਫਲ ਪ੍ਰੀਖਣ

ਅਮਰੀਕਾ ਨੂੰ ਮਿਲਿਆ ਸੱਤਵਾਂ ਸਥਾਨ

PunjabKesari
ਸ਼ਕਤੀਸ਼ਾਲੀ ਪਾਸਪੋਰਟ ਦੇ ਮਾਮਲੇ ’ਚ ਅਮਰੀਕਾ 5 ਹੋਰ ਦੇਸ਼ਾਂ ਨਾਲ ਸੱਤਵੇਂ ਸਥਾਨ ’ਤੇ ਕਾਬਜ਼ ਹੈ। ਇਨ੍ਹਾਂ ਦੇਸ਼ਾਂ ’ਚ ਬੈਲਜ਼ੀਅਮ, ਨਿਊਜ਼ੀਲੈਂਡ, ਨਾਰਵੇਅ, ਸਵਿਟਜ਼ਰਲੈਂਡ ਅਤੇ ਯੂਨਾਈਟੇਡ ਕਿੰਗਡਮ ਸ਼ਾਮਲ ਹਨ। ਅਮਰੀਕਾ ਦੇ ਨਾਗਰਿਕਾਂ ਨੂੰ ਦੁਨੀਆ ਦੇ 185 ਦੇਸ਼ਾਂ ’ਚ ਵੀਜ਼ਾ ਫ੍ਰੀ ਐਕਸੈੱਸ ਦੀ ਸੁਵਿਧਾ ਪ੍ਰਦਾਨ ਹੈ। ਅਮਰੀਕਾ ਦੇ ਨਾਲ ਇਸ ਸਥਾਨ ’ਤੇ ਕਾਬਜ਼ ਹੋਰ ਪੰਜ ਦੇਸ਼ਾਂ ਨੂੰ ਵੀ 185 ਦੇਸ਼ਾਂ ’ਚ ਅਜਿਹੀਆਂ ਸਹੂਲਤਾਂ ਹਨ। ਪਾਸਪੋਰਟ ਇੰਡੈਕਸ ਗਲੋਬਲ ਨੇ ਚੀਨ ਨੂੰ ਇਸ ਲਿਸਟ ’ਚ 70ਵੇਂ ਸਥਾਨ ’ਤੇ ਰੱਖਿਆ ਹੈ। ਚੀਨ ਦੇ ਨਾਗਰਿਕਾਂ ਨੂੰ ਦੁਨੀਆ ਦੇ 75 ਦੇਸ਼ਾਂ ’ਚ ਬਿਨਾਂ ਵੀਜ਼ਾ ਦੇ ਦਾਖਲ ਦੀ ਸੁਵਿਧਾ ਮਿਲੀ ਹੋਈ ਹੈ।

ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ

ਇਹ ਹਨ 10 ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ
1. ਜਪਾਨ
2. ਸਿੰਗਾਪੁਰ
3. ਜਰਮਨੀ, ਦੱਖਣੀ ਕੋਰੀਆ
4. ਫਿਨਲੈਂਡ, ਇਟਲੀ, ਲਗਜ਼ਮਬਰਗ, ਸਪੇਨ
5. ਆਸਟ੍ਰੀਆ, ਡੈਨਮਾਰਕ
6. ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਸਵੀਡਨ
7. ਬੈਲਜ਼ੀਅਮ, ਨਿਊਜ਼ੀਲੈਂਡ, ਨਾਰਵੇਅ, ਸਵਿਟਜ਼ਰਲੈਂਡ, ਯੂਨਾਈਟੇਡ ਕਿੰਗਡਮ, ਯੂਨਾਈਟੇਡ ਸਟੇਟ
8. ਆਸਟ੍ਰੇਲੀਆ, ਗ੍ਰੀਸ, ਮਾਲਟਾ
9. ਕੈਨੇਡਾ
10. ਹੰਗਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News