ਇਸ ਭਾਰਤੀ ਮੂਲ ਦੇ ''ਜਵਾਈ'' ਨੂੰ ਮਿਲੇਗੀ ਬ੍ਰਿਟੇਨ ਦੇ ਖਜ਼ਾਨੇ ਦੀ ਚਾਬੀ

12/25/2019 7:26:43 PM

ਲੰਡਨ - ਬ੍ਰਿਟੇਨ ਦੇ ਉਪ ਵਿੱਤ ਮੰਤਰੀ ਅਤੇ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੌਨਾਕ ਨੂੰ ਫਰਵਰੀ 'ਚ ਹੋਣ ਵਾਲੇ ਮੰਤਰੀ ਮੰਡਲ ਵਿਸਤਾਰ ਦੇ ਵਿੱਤ ਵਿਭਾਗ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੀਨੀਅਰ ਮੈਂਬਰਾਂ ਨੇ ਸੰਕੇਤ ਦਿੱਤੇ ਹਨ ਕਿ ਸੌਨਾਕ ਨੂੰ ਇਕ ਨਵੀਂ ਇਕੋਨਾਮਿਕ ਸੁਪਰ ਮਿਨੀਸਟ੍ਰੀ (ਮੰਤਰਾਲੇ) 'ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।

PunjabKesari

ਸੌਨਾਕ ਦੇ ਕੰਮ ਤੋਂ ਪ੍ਰਭਾਵਿਤ ਹਨ ਜਾਨਸਨ
ਇਕ ਰਿਪੋਰਟ ਮੁਤਾਬਕ, ਕੰਜ਼ਰਵੇਟਿਵਸ ਦੇ ਟ੍ਰੇਜ਼ਰੀ ਵਿਭਾਗ ਦੇ ਮੁੱਖ ਸਕੱਤਰ ਸੌਨਾਕ ਨੂੰ ਤਰੱਕੀ ਦੇ ਸੀਨੀਅਰ ਮੰਤਰੀ ਬਣਾਇਆ ਜਾਵੇਗਾ। 'ਫਾਇਨੈਂਸ਼ੀਅਲ ਟਾਈਮਸ ਨਿਊਜ਼ ਪੇਪਰ' ਦੀ ਰਿਪੋਰਟ ਮੁਤਾਬਕ, ਪ੍ਰਧਾਨ ਮੰਤਰ ਬੋਰਿਸ ਜਾਨਸਨ ਇਕ ਨਵਾਂ ਅਤੇ ਵੱਡਾ ਕਾਰੋਬਾਰ ਮੰਤਰਾਲੇ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਇਹ ਮੰਤਰਾਲਾ ਅੰਤਰਰਾਸ਼ਟਰੀ ਕਾਰੋਬਾਰ ਵਿਭਾਗ ਦਾ ਕੰਮ ਦੇਖੇਗਾ। ਪੀ. ਐੱਮ. ਦੇ ਇਕ ਕਰੀਬੀ ਕੰਜ਼ਰਵੇਟਿਵ ਨੇਤਾ ਨੇ ਦੱਸਿਆ ਕਿ ਚੋਣਾਂ ਦੌਰਾਨ ਸੌਨਾਕ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਬੋਰਿਸ ਜਾਨਸਨ ਉਨ੍ਹਾਂ ਤਰੱਕੀ ਦੇ ਕੇ ਵੱਡੀ ਜ਼ਿੰਮੇਵਾਰੀ ਦੇ ਸਕਦੇ ਹਨ।

PunjabKesari

2015 'ਚ ਰਿਚਮੰਡ ਤੋਂ ਚੁਣੇ ਗਏ ਸਨ ਸੰਸਦ ਮੈਂਬਰ
ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਸੌਨਾਕ ਦੇ ਬਾਰੇ 'ਚ ਆਖਿਆ ਜਾਂਦਾ ਹੈ ਕਿ ਬੋਰਿਸ ਜਾਨਸਨ ਉਨ੍ਹਾਂ 'ਤੇ ਕਾਫੀ ਭਰੋਸਾ ਕਰਦੇ ਹਨ। ਸੌਨਕ ਬ੍ਰੈਗਜ਼ਿਟ ਦੇ ਸਮਰਥਕ ਵੀ ਹਨ। ਟ੍ਰੇਜ਼ਰੀ ਦੇ ਮੁੱਖ ਸਕੱਤਰ ਨਿਯੁਕਤ ਕੀਤੇ ਗਏ ਸੌਨਾਕ 2015 'ਚ ਰਿਚਮੰਡ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲਾਂ ਉਹ ਸਥਾਨਕ ਸਰਕਾਰ ਦੇ ਵਿਭਾਗ 'ਚ ਜੂਨੀਅਰ ਮੰਤਰੀ ਸਨ। ਉਨ੍ਹਾਂ ਨੇ ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਹੈ।


Khushdeep Jassi

Content Editor

Related News