ਇਸ 71 ਸਾਲਾਂ ਉਮਰਤਰਾਜ਼ ''ਮਾਡਲ'' ਨੂੰ ਵਿਦਿਆਰਥੀ ਕਹਿੰਦੇ ਨੇ ''ਡਾਰਲਿੰਗ''

11/22/2017 8:11:18 PM

ਚੇਨਈ— ਦੁਨੀਆ 'ਚ ਕਈ ਅਜਿਹੇ ਲੋਕ ਹਨ ਜੋ ਉਮਰਤਰਾਜ਼ ਹੋਣ ਦੇ ਬਾਵਜੂਦ ਵੀ ਬਹੁਤ ਖੂਬਸੂਰਤ ਦਿੱਸਦੇ ਹਨ ਤੇ ਲੋਕ ਉਨ੍ਹਾਂ ਨੂੰ ਕਈ ਨਾਂਵਾਂ ਨਾਲ ਬੁਲਾਉਂਦੇ ਹਨ ਪਰ ਚੇਨਈ ਦੇ ਸਰਕਾਰੀ ਫਾਈਨ ਆਰਟਸ ਕਾਲਜ ਦੇ ਵਿਦਿਆਰਥੀ ਇਕ 71 ਸਾਲਾਂ ਉਮਰਤਰਾਜ਼ 'ਮਾਡਲ' ਨੂੰ ਬੜੇ ਦਿਲਚਸਪ ਨਾਂ ਨਾਲ ਬੁਲਾਉਂਦੇ ਹਨ।
ਚੇਨਈ ਦੇ ਸਰਕਾਰੀ ਕਾਲਜ 'ਚ ਵਿਦਿਆਰਥੀ ਲਕਸ਼ਮੀ ਨੂੰ 'ਮਾਡਲ' ਦੇ ਰੂਪ 'ਚ ਦੇਖਦੇ ਹੋਏ ਉਨ੍ਹਾਂ ਦੀ ਤਸਵੀਰਾਂ ਤੇ ਬੁੱਤ ਬਣਾਉਂਦੇ ਹਨ। ਵਿਦਿਆਰਥੀ ਇਸ 'ਮਾਡਲ' ਲਕਸ਼ਮੀ ਨੂੰ 'ਡਾਰਲਿੰਗ' ਕਹਿ ਕੇ ਬੁਲਾਉਂਦੇ ਹਨ। ਲਕਸ਼ਮੀ ਪਿੱਛਲੇ 6 ਸਾਲਾਂ ਤੋਂ ਕਾਲਜ ਨਾਲ ਜੁੜੀ ਹੋਈ ਹੈ ਤੇ 100 ਤੋਂ ਵਧ ਮੂਰਤੀਆਂ ਲਈ ਪੋਜ਼ ਵੀ ਬਣਾਏ ਹਨ। ਇਸ ਬਾਰੇ ਗੱਲ ਕਰਦਿਆਂ ਲਕਸ਼ਮੀ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਸ ਉਮਰ 'ਚ ਮੈਨੂੰ ਬਹੁਤ ਭੱਦਾ ਦਿਖਣਾ ਚਾਹੀਦਾ ਹੈ ਪਰ ਮੈਂ ਆਪਣੀ ਜਵਾਨੀ ਦੇ ਦਿਨਾਂ 'ਚ ਬਹੁਤ ਖੂਬਸੂਰਤ ਸੀ। ਪਰ ਹੁਣ ਮੇਰੇ ਚਿਹਰੇ 'ਤੇ ਝੁਰੜੀਆਂ ਹਨ। ਮੈਨੂੰ ਮੂਰਤੀਆਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਕਲਾ ਨੇ ਮੈਨੂੰ ਮੁੜ ਤੋਂ ਸੁੰਦਰ ਬਣਾ ਦਿੱਤਾ। ਲਕਸ਼ਮੀ ਖੁਦ ਝਿਜਕਦੀ ਦੱਸਦੀ ਹੈ ਕਿ ਵਿਦਿਆਰਥੀ ਉਸ ਨੂੰ ਪਿਆਰ ਨਾਲ ਡਾਰਲਿੰਗ ਕਹਿੰਦੇ ਹਨ ਤੇ ਉਸ ਮੂਰਤੀ ਨਾਲ ਤਸਵੀਰਾਂ ਲੈਂਦੇ ਹਨ।


Related News